ਬਰਨਾਲਾ, 26 ਅਗਸਤ (ਜਤਿੰਦਰ ਦਿਓਗਣ)-ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਐੱਸ. ਐੱਸ. ਪੀ. ਬਰਨਾਲਾ ਸ੍ਰੀ ਸਨੇਹਦੀਪ ਸ਼ਰਮਾ ਦੀ ਬਦਲੀ ਹੋਈ ਨੂੰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਜਿਲਾ ਬਰਨਾਲਾ ਵਿਖੇ ਕਿਸੇ ਵੀ ਪੀਪੀਐਸ ਜਾਂ ਆਈਪੀਐਸ ਅਧਿਕਾਰੀ ਨੂੰ ਜਿਲਾ ਬਰਨਾਲਾ ਦਾ ਐਸਐਸਪੀ ਨਹੀ ਲਗਾਇਆ ਗਿਆ। ਜਿਸ ਕਾਰਣ 5 ਦਿਨਾਂ ਤੋ ਜਿਲਾ ਬਰਨਾਲਾ ਦਾ ਜਿਲਾ ਪੁਲਿਸ ਮੁਖੀ ਦਾ ਆਹਦਾ ਖਾਲੀ ਪਿਆ ਹੈ। ਲੋਕਾਂ ਵਿੱਚ ਆਮ ਚਰਚਾ ਹੈ ਕਿ ਬਾਦਲ ਸਰਕਾਰ ਕੋਲ ਸ਼ਾਇਦ ਬਰਨਾਲੇ ਲਗਾਓਣ ਨੂੰ ਕੋਈ ਐਸਐਸਪੀ ਹੀ ਨਹੀ ਹੈ। ਸੱਤਾਧਾਰੀ ਪਾਰਟੀ ਦੇ ਵਿਰੋਧੀ ਸਿਆਸੀ ਹਲਕੇ ਇਹ ਦੋਸ਼ ਲਗਾਂਓਦੇ ਹਨ ਕਿ ਬਾਦਲ ਸਰਕਾਰ ਦੇ ਰਾਜ ਵਿੱਚ ਕੋਈ ਵੀ ਇਮਾਨਦਾਰ ਪੁਲਿਸ ਅਧੁਕਾਰੀ ਉਚ ਪੱਦਵੀ ਤੇ ਲੱਗਣ ਲਈ ਤਿਆਰ ਨਹੀ ਹੈ ਕਿਉਕਿ ਬਾਦਲ ਸਰਕਾਰ ਦੇ ਰਾਜ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਿਆਸੀ ਦਖਲਅੰਦਾਜੀ ਦਾ ਬਹੁਤ ਜਿਆਦਾ ਸਾਹਮਣਾ ਕਰਨਾ ਪੈਦਾਂ ਹੈ ਤੇ ਅਕਾਲੀ ਜੱਥੇਦਾਰਾਂ ਦੇ ਸਿਆਸੀ ਦਬਾਅ ਹੇਠ ਅਫਸਰਾਂ ਤੋ ਕਈ ਜਾਇਜ ਨਜਾਇਜ ਕੰਮ ਕਹੇ ਜਾਂਦੇ ਹਨ ਜਿਸ ਕਰਕੇ ਕੋਈ ਵੀ ਇਮਾਨਦਾਰ ਅਧਿਕਾਰੀ ਬਾਦਲ ਸਰਕਾਰ ਦੇ ਰਾਜ ਵਿੱਚ ਜਿਲਾ ਪੁਲਿਸ ਮੁਖੀ ਲੱਗਣ ਲਈ ਤਿਆਰ ਨਹੀ ਹੈ, ਸ਼ਾਇਦ ਇਸੇ ਕਰਕੇ ਪਿਛਲੇ 5 ਦਿਨਾਂ ਤੋ ਜਿਲਾ ਬਰਨਾਲਾ ਵਿਖੇ ਐਸਐਸਪੀ ਦਾ ਆਹੁਦਾ ਖਾਲੀ ਪਿਆ ਹੈ ਤੇ ਕੋਈ ਵੀ ਆਈਪੀਐਸ ਜਾਂ ਪੀਪੀਐਸ ਪੁਲਿਸ ਅਧਿਕਾਰੀ ਜਿਲਾ ਬਰਨਾਲਾ ਦਾ ਐਸਐਸਪੀ ਲੱਗਣ ਨੂੰ ਤਿਆਰ ਨਹੀ ਹੈ।ਵਿਰੋਧੀ ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਬਾਦਲ ਸਰਕਾਰ ਨੇ ਆਪਣੀ ਕਾਰਗੁਜਾਰੀ ਨਾ ਸੁਧਾਰੀ ਤੇ ਸਿਆਸੀ ਦਖਲਅੰਦਾਜੀ ਬੰਦ ਨਾ ਕੀਤੀ ਤਾਂ ਬਾਕੀ ਅਧਿਕਾਰੀ ਵੀ ਡੈਪੂਟੇਸ਼ਨ ਤੇ ਜਾਣ ਲਈ ਤਿਆਰ ਹੋ ਜਾਣਗੇ। ਦੂਸਰੇ ਪਾਸੇ ਜਿਲਾ ਬਰਨਾਲਾ ਵਾਰੇ ਇਹ ਵੀ ਚਰਚਾ ਹੈ ਕਿ ਇਹ ਜਿਲਾ ਬਹੁਤ ਜਿਆਦਾ ਛੋਟਾ ਹੋਣ ਕਰਕੇ ਕੋਈ ਵੀ ਆਈਪੀਐਸ ਜਾਂ ਪੀਪੀਐਸ ਪੁਲਿਸ ਅਧਿਕਾਰੀ ਇਸ ਜਿਲੇ ਵਿੱਚ ਐਸਐਸਪੀ ਲੱਗਣ ਨੂੰ ਤਿਆਰ ਨਹੀ ਹੈ।ਜਿਲਾ ਪੁਲਿਸ ਮੁਖੀ ਦੇ ਆਹੁਦਾ ਖਾਲੀ ਰਹਿਣ ਦਾ ਇੱਕ ਇਹ ਵੀ ਕਾਰਣ ਹੋ ਸਕਦਾ ਹੈ ਜਾਂ ਫੇਰ ਸਰਕਾਰ ਨੂੰ ਕੋਈ ਯੈਸਮੈਨ ਆਈਪੀਐਸ ਜਾਂ ਪੀਪੀਐਸ ਨਹੀ ਲੱਭ ਰਿਹਾ ਹੈ ਕਿਉਕਿ ਮੈਰਿਟ ਦੇ ਆਧਾਰ ਤੇ ਕੰਮ ਕਰਨ ਵਾਲੇ ਅਧਿਕਾਰੀ ਜਿੰਨਾਂ ਵਿਚ ਆਈਏਐਸ ਕਵਿਤਾ ਮੋਹਣ ਸਿੰਘ ਚੋਹਾਣ ਨੂੰ ਮੈਰਿਟ ਦੇ ਆਧਾਰ ਤੇ ਕੰਮ ਕਰਨ ਕਾਰਣ ਤੇ ਸਿਆਸੀ ਦਬਾਅ ਨਾ ਮੰਨਣ ਕਾਰਣ ਇੱਥੋਂ ਬਦਲ ਦਿੱਤਾ ਗਿਆ ਸੀ ਤੇ ਇਸੇ ਤਰਾਂ ਹੀ ਹਾਲ ਹੀ ਵਿੱਚ ਬਦਲੇ ਜਿਲਾ ਪੁਲਿਸ ਮੁਖੀ ਸਨੇਹਦੀਪ ਸ਼ਰਮਾ ਵੀ ਸਿਆਸੀ ਦਬਾਅ ਘੱਟ ਹੀ ਮੰਨਦੇ ਸਨ ਤੇ ਮੈਰਿਟ ਦੇ ਆਧਾਰ ਤੇ ਕੰਮ ਕਰਦੇ ਸਨ ਉਨਾਂ ਦੀ ਬਦਲੀ ਵੀ ਕਰ ਦਿੱਤੀ ਗਈ ਹੈ। ਕੁੱਝ ਵੀ ਹੋਵੇ ਜਿਹੜਾ ਅਧਿਕਾਰੀ ਵੀ ਜਿਲਾ ਬਰਨਾਲਾ ਵਿੱਚ ਲੱਗੇਗਾ ਉਹ ਸ੍ਰ:ਸੁਖਦੇਵ ਸਿੰਘ ਢੀਂਡਸਾਂ ਦੀ ਸਹਿਮਤੀ ਨਾਲ ਲੱਗੇਗਾ। ਸ਼ਾਇਦ ਉਨਾਂ ਨੂੰ ਅਜੇ ਕੋਈ ਯੈਮਮੈਨ ਪੁਲਿਸ ਅਧਿਕਾਰੀ ਨਹੀ ਮਿਲਿਆ ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ।