ਮੋਰਿੰਡਾ, 5 ਅਪ੍ਰੈਲ (ਸੋਨੀ ਸਾਗੀ)- ਫਗਵਾੜਾ ਰਾਮਗੜ੍ਹੀਆਂ ਕਾਲਜ ਫਾਰ ਐਜੂਕੇਸ਼ਨ ਫਗਵਾੜਾ ਵਿਚ ਤਕਰੀਬਨ 104 ਕੰਪਨੀਆਂ ਵੱਲੋ ਜੋਬ ਮੇਲਾ ਲਗਾਇਆ ਗਿਆ, ਜਿਸ ਦਾ ਊਦਘਾਟਨ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋ ਕੀਤਾ ਗਿਆ। ਮੰਤਰੀ ਜੀ ਵੱਲੋ ਐਲਾਨ ਕੀਤਾ ਕਿ ਤਕਨੀਕੀ ਕਾਲਜ ਦੀ ਫੀਸ ਘੱਟ ਕਰ ਦਿੱਤੀ ਜਾਵੇਗੀ ਤਾਂ ਜੋ ਗਰੀਬ ਤੋ ਗਰੀਬ ਬੱਚਾ ਵੀ ਚੰਗੀ ਪੜਾਈ ਕਰ ਸ ਕੇ। ਗਰੀਬੀ ਕਾਰਨ ਜਾਂ ਪੈਸੇ ਕਾਰਨ ਕੋਈ ਵੀ ਬੱਚਾ ਪੜ੍ਹਨ ਤੋ ਨਾ ਰਹੇ। ਇਸ ਮੇਲੇ ਵਿਚ ਹਜ਼ਾਰਾ ਤੋਂ ਵੱਧ ਬੱਚਿਆ ਨੂੰ ਨੌਕਰੀਆ ਲਈ ਵਿਚਾਰੀਆਂ ਗਿਆ ਇਸ ਸਮੇ ਮੈਡਮ ਮਨਪ੍ਰੀਤ ਕੌਰ ਭੋਗਲ ਚੈਅਰਪਰਸਨ, ਡਾ. ਵਿਉਮਾ ਭੋਗਲ ਢੱਟ ਡਾਇਰੈਕਟਰ ,ਅਡਿਸਨਲ ਡਾਇਰੈਕਟਰ ਰਵਨੀਤ ਭੋਗਲ ਕਾਲੜਾ, ਗਗਨਦੀਪ ਸਿੰਘ ਢੱਟ ਐਮ ਡੀ ਅਲਫਾ ਗਲੋਬਲ, ਗਗਨਦੀਪ ਕਾਲੜਾ ਅਤੇ ਕਾਲਜਾਂ ਦੇ ਪ੍ਰਿੰਸੀਪਲ ਆਦਿ ਮੈਂਬਰ ਹਾਜ਼ਰ ਸਨ।
ਤਕਨੀਕੀ ਕਾਲਜਾਂ ਦੀ ਫੀਸ ਘੱਟ ਕਰਨ ਦਾ ਐਲਾਨ : ਚਰਨਜੀਤ ਸਿੰਘ ਚੰਨੀ



