ਨਵੀਂ ਦਿੱਲੀ- ਤਿੱਬਤੀ ਬੁੱਧ ਗੁਰੂ ਦਲਾਈ ਲਾਮਾ ਦੇ ਅਰੁਣਾਚਲ ਦੌਰੇ ਦਾ ਚੀਨ ਲਗਾਤਾਰ ਵਿਰੋਧ ਕਰ ਰਿਹਾ ਹੈ। ਚੀਨ ਦੀ ਮੀਡੀਆ ਇਥੋਂ ਤੱਕ ਕਹਿ ਰਹੀ ਹੈ ਕਿ ਭਾਰਤ ਦਲਾਈ ਲਾਮਾ ਨੂੰ ਚੀਨ ਖਿਲਾਫ ਇਸਤੇਮਾਲ ਕਰ ਰਹੀ ਹੈ। ਇਸ ‘ਤੇ ਦਲਾਈ ਲਾਮਾ ਵਲੋਂ ਇਕ ਬਿਆਨ ਆਇਆ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਜੇਕਰ ਉਨ੍ਹਾਂ ਨੂੰ ਅਸੁਰ ਵੀ ਮੰਨੋ ਤਾਂ ਵੀ ਦਿੱਕਤ ਨਹੀਂ।ਉਨ੍ਹਾਂ ਨੇ ਸਾਫ ਸ਼ਬਦਾਂ ‘ਚ ਕਿਹਾ ਹੈ ਕਿ ਭਾਰਤ ਨੇ ਚੀਨ ਖਿਲਾਫ ਉਨ੍ਹਾਂ ਦਾ ਕਦੇ ਇਸਤੇਮਾਲ ਨਹੀਂ ਕੀਤਾ।ਚੀਨੀ ਅਖਬਾਰ ਗਲੋਬਲ ਟਾਈਮਜ਼ ’ਚ ਛਪੇ ਇਕ ਲੇਖ ’ਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਧਰਮ ਦੇ ਨਾਂਅ ’ਤੇ ਚੀਨ ਖਿਲਾਫ ਵੱਖਵਾਦੀ ਗਤੀਵਿਧੀਆਂ ’ਚ ਲੰਬੇ ਸਮੇਂ ਤੋਂ ਸਰਗਰਮ ਰਹੇ ਹਨ।ਦਲਾਈ ਲਾਮਾ ਨੂੰ ਸੰਵੇਦਨਸ਼ੀਲ ਖੇਤਰ ‘ਚ ਸੱਦਾ ਭੇਜਣ ਨਾਲ ਭਾਰਤ ਅਤੇ ਚੀਨ ਦੇ ਰਿਸ਼ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।



