ਚੰਡੀਗੜ੍ਹ, 26 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ (ਐਨ.ਸੀ.ਟੀ.ਵੀ.) ਤੋਂ ਮਾਨਤਾ ਪ੍ਰਾਪਤ ਰਾਜ ਦੀਆਂ 23 ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਦਾਖਲਾ ਰੋਕ ਦਿੱਤਾ ਹੈ। ਇਨ੍ਹਾਂ ਦੀ ਮਾਨਤਾ ਰੱਦ ਕਰਨ ਲਈ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਡੀ.ਜੀ.ਈ.ਟੀ. ਵਿਭਾਗ ਨੂੰ ਕੇਸ ਭੇਜਿਆ ਗਿਆ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਵੀ.ਟੀ. ਤੋਂ ਮਾਨਤਾ ਪ੍ਰਾਪਤ 23 ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਆਰਜ਼ੀ ਦਾਖਲਾ ਰੋਕਦੇ ਹੋਏ ਉਨ੍ਹਾਂ ਨੂੰ ਨੋਟਿਸ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲਾਂ/ਨਿਰੀਖਣ ਅਧਿਕਾਰੀਆਂ ਵੱਲੋਂ ਇਨ੍ਹਾਂ ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਸਿਖਲਾਈ ਦੇ ਘਟੀਆ ਪੱਧਰ, ਮਸ਼ੀਨਰੀ/ਸਟਾਫ ਦੀ ਘਾਟ ਅਤੇ ਇਮਾਰਤਾਂ ਸ਼ਿਫਟ ਕਰਨ ਵਰਗੀਆਂ ਘਾਟਾਂ ਦੇਖੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਈ.ਟੀ.ਆਈਜ਼ ਵਿੱਚ ਦਾਖਲਾ ਰੋਕਿਆ ਗਿਆ ਹੈ ਉਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਪਿੰਡ ਉਭੇਵਾਲ, ਸੰਗਰੂਰ, ਮਾਤਾ ਗੁਜਰੀ ਆਈ.ਟੀ.ਸੀ. ਪਾਤੜਾਂ, ਮਾਲਵਾ ਆਈ.ਟੀ.ਸੀ., ਮੰਡੀ ਹਜ਼ਾਰੀ ਰਾਮ, ਮਲੋਟ, ਸ੍ਰੀ ਮੁਕਤਸਰ ਸਾਹਿਬ, ਕਲਗੀਧਰ ਆਈ.ਟੀ.ਸੀ., ਮਲੋਟ, ਬੀਬੀ ਭਾਨੀ ਆਈ.ਟੀ.ਸੀ. ਮੋਗਾ, ਗੁਰੂ ਨਾਨਕ ਦੇਵ ਆਈ.ਟੀ.ਸੀ. ਮਾਡਲ ਟਾਊਨ ਫੇਜ਼ 2, ਬਠਿੰਡਾ, ਮਹਾਰਿਸ਼ੀ ਵਿਸ਼ਵਾਮਿੱਤਰਜ਼ ਆਈ.ਟੀ.ਸੀ.ਗਲੀ ਨੰਬਰ 20, ਬਠਿੰਡਾ, ਸਾਹਿਬਜ਼ਾਦਾ ਅਜੀਤ ਸਿੰਘ ਆਈ.ਟੀ.ਸੀ., ਭਗਤਾ ਭਾਈਕਾ, ਬਠਿੰਡਾ, ਡੱਬਵਾਲੀ ਪ੍ਰਾਈਵੇਟ ਆਈ.ਟੀ.ਆਈ. ਤਲਵੰਡੀ ਸਾਬੋ, ਬਠਿੰਡਾ, ਡੀ.ਪੀ.ਡੀ. ਆਈ.ਟੀ.ਸੀ. ਜ਼ੀਰਾ, ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ, ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਾਈਵੇਟ ਆਈ.ਟੀ.ਆਈ., ਸੰਗਤ ਕੈਂਚੀਆਂ, ਜ਼ਿਲ੍ਹਾ ਬਠਿੰਡਾ, ਗੁਰੂ ਕਾਸ਼ੀ ਇੰਸਟੀਚਿਊਟ ਆਫ ਵੋਕੇਸ਼ਨਲ ਟ੍ਰੇਨਿੰਗ, ਤਲਵੰਡੀ ਸਾਬੋ, ਬਠਿੰਡਾ, ਕਰਤਾਰ ਆਈ.ਟੀ.ਸੀ., ਪਿੰਡ ਬੋਹੜਾ ਕਲਾਂ, ਪਟਿਆਲਾ, ਗੁਰੂ ਗੋਬਿੰਦ ਸਿੰਘ ਆਈ.ਟੀ.ਸੀ., ਪਿੰਡ ਭੈਣੀ ਬਾਘਾ, ਮਾਨਸਾ, ਨਿਊ ਏਂਜਲ ਆਈ.ਟੀ.ਸੀ., ਸੈਣੀ ਕੰਪਲੈਕਸ, ਜ਼ੀਰਕਪੁਰ, ਨਿਊ ਇਰਾ ਆਈ.ਟੀ.ਸੀ., ਫਰੈਂਡਜ ਐਨਕਲੇਵ, ਮਕਾਨ ਨੰਬਰ 63 ਏ, ਖਰੜ, ਸੰਤ ਫਰੀਦ ਆਈ.ਟੀ.ਸੀ., ਸੀ-128, ਫੇਜ਼ 8, ਮੋਹਾਲੀ, ਜੀ.ਟੀ.ਬੀ. ਪ੍ਰਾਈਵੇਟ ਆਈ.ਟੀ. ਆਈ. ਬਠਿੰਡਾ ਰੋਡ ਤਪਾ, ਬਰਨਾਲਾ, ਜੀ.ਟੀ.ਬੀ. ਇੰਸਟੀਚਿਊਟ ਆਫ ਇੰਡਸਟਰੀਅਲ ਟ੍ਰੇਨਿੰਗ, ਭਦੌੜ, ਬਰਨਾਲਾ, ਐਸ.ਡੀ.ਪ੍ਰਾਈਵੇਟ ਆਈ.ਟੀ.ਆਈ. ਮੋਗਾ, ਗੁਰੂਕੁਲ ਪ੍ਰਾਈਵੇਟ ਆਈ.ਟੀ.ਆਈ. ਸ਼ੇਰਪੁਰ ਕਾਤਰੋਂ ਰੋਡ, ਸੰਗਰੂਰ, ਟੈਕਨੋ ਪ੍ਰਾਈਵੇਟ ਆਈ.ਟੀ.ਆਈ. ਪਿੰਡ ਛੱਪਣ ਵਾਲੀ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰੂ ਤੇਗ ਬਹਾਦਰ ਪ੍ਰਾਈਵੇਟ ਆਈ.ਟੀ. ਆਈ., ਮਾਨਸਾ ਰੋਡ, ਬਠਿੰਡਾ ਸ਼ਾਮਲ ਹਨ।