Skip to content
Independent perspectives. Global stories.
BREAKING

ਵਿੱਤ ਮੰਤਰੀ ਸ. ਮਨਪ੍ਰੀਤ ਬਾਦਲ ਨੇ ਸਾਦੇ ਢੰਗ ਨਾਲ ਆਪਣੇ ਹਲਕੇ ’ਚ ਕੀਤਾ ਪਹਿਲਾ ਉਦਘਾਟਨ

Share this story

image ਬਠਿੰਡਾ, 2 ਅਪ੍ਰੈਲ (ਸੁਖਵਿੰਦਰ ਸਰਾਂ, ਪਵਨ ਕੁਮਾਰ, ਇਕਬਾਲ ਸਿੰਘ)- ਅੱਜ ਨਿਊ ਬਠਿੰਡਾ ਇਲਾਕੇ ਦੇ ਧੰਨਵਾਦੀ ਦੌਰੇ ਦੌਰਾਨ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਵਾਰਡ ਨੰ:41 ਸੁਰਖਪੀਰ ਰੋਡ ਬਚਿੱਤਰ ਸਿੰਘ ਵਾਲੀ ਧਰਮਸ਼ਾਲਾ ਵਿਖੇ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲੱਗੇ ਆਰ.ਓ. ਪਲਾਂਟ ਦਾ ਸਾਦੇ ਢੰਗ ਨਾਲ ਉਦਘਾਟਨ ਕੀਤਾ। ਸ.ਬਾਦਲ ਨੇ ਰੀਬਨ ਕੱਟਕੇ ਤੇ ਪਲਾਂਟ ਦੀ ਮਸ਼ੀਨ ਦਾ ਬਟਨ ਦਬਾਕੇ ਆਰ.ਓ. ਨੂੰ ਚਾਲੂ ਕਰਨ ਦੀ ਰਸਮੀਂ ਸ਼ੁਰੂਆਤ ਕੀਤੀ। ਸਮਾਗਮ ਮੌਕੇ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੇ ਉਦਘਾਟਨੀ ਪੱਥਰ ਦਾ ਸ.ਬਾਦਲ ਦੇ ਹੁਕਮਾਂ ਮੁਤਾਬਕ ਪ੍ਰਬੰਧ ਨਹੀਂ ਕੀਤਾ ਗਿਆ। ਇਸ ਮੌਕੇ ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਦੇ ਪ੍ਰਧਾਨ ਸ.ਚਮਕੌਰ ਸਿੰਘ ਮਾਨ ਨੇ ਕਿਹਾ ਕਿ ਬਤੌਰ ਵਿੱਤ ਮੰਤਰੀ ਅਤੇ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ.ਬਾਦਲ ਨੇ ਆਪਣੇ ਕਰ ਕਮਲਾਂ ਨਾਲ ਅੱਜ ਪਹਿਲਾ ਉਦਘਾਟਨ ਸਾਡੇ ਮੁਹੱਲੇ ਵਿੱਚ ਕਰਕੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ।ਉਨ੍ਹਾਂ ਕਿਹਾ ਕਿ ਇਸ ਆਰ.ਓ. ਪਲਾਂਟ ਦੇ ਲੱਗਣ ਨਾਲ ਵਾਰਡ ਨੰ:40, 41, 42 ਅਤੇ 43 ਦੇ ਵਸਨੀਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਉਹਨਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਪੂਰੀ ਹੋ ਗਈ ਹੈ। ਕਿਉਂਕਿ ਇਹ ਜਗ•ਾ ਉਕਤ ਵਾਰਡਾਂ ਦੇ ਬਿਲਕੁਲ ਵਿਚਕਾਰ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭੁੱਲਰ, ਸ਼੍ਰੀ ਅਸ਼ੋਕ ਕੁਮਾਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਾਬਕਾ ਚੇਅਰਮੈਨ ਹਰਦੇਵ ਸਿੰਘ ਬਾਹੋਯਾਤਰੀ, ਪਿਰਥੀਪਾਲ ਸਿੰਘ ਜਲਾਲ, ਰਾਜਨ ਗਰਗ ਅਤੇ ਕੇ ਕੇ ਅਗਰਵਾਲ ਦੋਵੇਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਚਮਕੌਰ ਸਿੰਘ ਮਾਨ ਪ੍ਰਧਾਨ, ਹਰਪ੍ਰੀਤ ਸਿੰਘ ਹੈਪੀ ਅਰੋਮਾ ਪੈਲੇਸ ਵਾਲੇ, ਮੈਡਮ ਰਜਨੀ ਬਾਲਾ, ਪੰਡਿਤ ਮੁਰਲੀਧਰ ਗੌੜ, ਡਾ.ਰੇਸ਼ਮ ਸਿੰਘ ਸੰਧੂ, ਮੋਹਨ ਲਾਲ ਵਰਮਾ, ਪ੍ਰਿੰਸੀਪਲ ਜਰਨੈਲ ਸਿੰਘ, ਅਜੀਤ ਸਿੰਘ ਜੇਈ, ਪ੍ਰਿੰਸੀਪਲ ਪੂਨਮ ਵਰਮਾ, ਵਿਜੇ ਕੁਮਾਰ ਗੋਰਾ, ਸ.ਇਕਬਾਲ ਸਿੰਘ ਔਲਖ, ਸੋਹਨ ਸਿੰਘ ਚਿੱਤਰਕਾਰ, ਭੋਲਾ ਸਿੰਘ ਡੇਅਰੀਵਾਲਾ, ਧਰਮਿੰਦਰ ਸਿੰਘ ਸਿੱਧੂ, ਜਸਕਰਨ ਸਿੰਘ ਸਿੱਧੂ, ਰਨਦੀਪ ਸਿੰਘ ਬੰਟੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਔਰਤਾਂ ਹਾਜਰ ਸਨ।

WRITTEN BY