ਬੜਗਾਮ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਹਰ ਮਸਜਿਦ ਦੇ ਅੰਦਰ ਮੰਦਰ ਬਣਵਾਉਣ ਅਤੇ ਪੂਰੇ ਦੇਸ਼ ‘ਚ ਅਰਾਜਕਤਾ ਫੈਲਾਉਣ ‘ਚ ਸਮੱਰਥ ਹੈ। ਭਾਜਪਾ ਨੇ ਜਿਸ ਨੂੰ ਮੁੱਖ ਮੰਤਰੀ ਚੁਣਿਆ ਹੈ ਉਹ ਉਨ੍ਹਾਂ ਦੀਆਂ ਗੱਲਾਂ ਦੇ ਅਨੁਕੂਲ ਨਹੀਂ ਹੈ। ਯੋਗੀ ਦੇਸ਼ ਨੂੰ ਏਕਤਾ ‘ਚ ਰੱਖਣ ਵਾਲੇ ਨਹੀਂ ਸਗੋਂ ਤੋੜਣ ਵਾਲੇ ਹਨ। ਕਸ਼ਮੀਰ ‘ਚ ਜਾਰੀ ਹਿੰਸਾ ਨੂੰ ਲੈ ਕੇ ਉਮਰ ਅਬਦੁੱਲਾ ਨੇ ਰਾਜ ਦੀ ਪੀ. ਡੀ. ਪੀ.-ਭਾਜਪਾ ਗਠਜੋੜ ਵਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ‘ਤੇ ਹਮਲਾ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਘਾਟੀ ‘ਚ ਜਾਰੀ ਹਿੰਸਾ ਲਈ ਪੀ. ਡੀ. ਪੀ. ਜਿੰਮੇਵਾਰ ਹੈ। ਮੁਫਤੀ ਰਾਜ ‘ਚ ਸੁਰੱਖਿਆ ਵਿਵਸਥਾ ‘ਤੇ ਕੰਮ ਕਰਨ ਦੀ ਜਗ੍ਹਾ ਭਾਰਤੀ ਜਨਤਾ ਪਾਰਟੀ ਨਾਲ ਡੂੰਘੀ ਦੋਸਤੀ ਕਰਨ ‘ਚ ਜੁੱਟੀ ਹੈ।
ਹਰ ਮਸਜਿਦ ਨੂੰ ਮੰਦਰ ਬਣਵਾ ਕੇ ਦੇਸ਼ ਨੂੰ ਤੋੜ ਸਕਦੇ ਹਨ ਯੋਗੀ : ਉਮਰ ਅਬਦੁੱਲਾ



