June 20, 2026 12:13 am

25 ਕਰੋੜ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ

ਅੰਮ੍ਰਿਤਸਰ, 24 ਅਗਸਤ (ਸੁਨੀਲ ਗੁਪਤਾ)-ਐਂਟੀ ਨਾਰਕੋਟਿਕ ਸੈਲ ਬਾਰਡਰ ਰੇਂਜ ਅੰਮ੍ਰਿਤਸਰ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਸਿੰਘਅਤੇ ਉਪ ਪੁਲਿਸ ਕਪਤਾਨ ਸ੍ਰੀ ਸੁਖਵਿੰਦਰ ਸਿੰਘ ਪੀ.ਪੀ.ਐਸ., ਡੀ. ਐਸ. ਪੀ. ਅਟਾਰੀ ਵੱਲੋਂ ਕੀਤੀ ਗਈ ਸਪੈਸ਼ਲ ਨਾਕਾ ਬੰਦੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋ ਰਦਜੀਤ ਸਿੰਘ ਉਰਫ ਰਾਣਾ ਪੁੱਤਰ ਸਤਨਾਮ ਸਿੰਘ ਜੱਟ ਵਾਸੀ ਪਿੰਡ ਦਾਉਕੇ ਅਤੇ ਇਸ ਦੇ ਭਰਾ ਅਮਰਜੀਤ ਸਿੰਘ ਉਰਫ ਕਾਲਾ ਨੂੰ ਕਾਰ ਇੰਡੀਕਾ ਵਿਸਟਾ ਨੰ: ਪੀ. ਬੀ. 02 ਬੀ.ਪੀ. 6906 ਸਮੇਤ ਕਾਬੂ ਕਰਕੇ ਇਹਨਾਂ ਦੀ ਤਲਾਸੀ ਲੈਣ ਉਪਰੰਤ ਇਨ੍ਹਾ ਪਾਸੋ 5 ਕਿਲੋਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਜਿਸ ਦੀ ਅੰਤਰਰਾਸਟਰੀ ਮੰਡੀ ਵਿੱਚ ਕੀਮਤ ਕਰੀਬ 25 ਕਰੋੜ ਰੁਪਏ ਬਣਦੀ ਹੈ। ਇਸ ਸਬੰਧੀ ਮੁ: ਨੰ: 126 ਮਿਤੀ 23.08.2013 ਜੁਰਮ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਘਰਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਮੁਢਲੀ ਪੁੱਛਗਿੱਛ ਦੌਰਾਨ ਇਹਨਾ ਉਕੱਤ ਦੋਨਾਂ ਵਿਅਕਤੀਆ ਨੇ ਦੱਸਿਆ ਹੈ ਕਿ ਇਹ ਹੈਰੋਇੰਨ ਉਨਾਂ ਵੱਲੋਂ ਬੀ.ਓ.ਪੀ ਪੋਸਟ ਪਿੰਡ ਦਾਉਕੇ  ਦੇ ਨਜਦੀਕ ਅੱਜ ਤੋ ਕਰੀਬ 5-6 ਦਿਨ ਪਹਿਲਾ ਮੀਹ ਪੈਣ ਦੌਰਾਨ ਸਮਗਲਿੰਗ ਕਰਵਾਈ ਸੀ।  ਜਿਸ ਨੂੰ ਅੱਗੇ ਕਿਸੇ ਵਿਅਕਤੀ ਨੂੰ ਵੇਚਣਾ ਸੀ। ਇਹਨਾ ਉਕਤ ਦੋਨਾ ਵਿਅਕਤੀਆਂ ਦਾ ਜਿਸਮਾਨੀ ਪੁਲਿਸ ਰਿਮਾਡ ਹਾਸਿਲ ਕਰਕੇ ਮਜੀਦ ਪੁੱਛਗਿੱਛ ਕੀਤੀ ਜਾਵੇਗੀ ਜਿੰਨਾ ਪਾਸੋ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

Send this to a friend