ਅਮਲੋਹ, 24 ਅਗਸਤ (ਰਣਜੀਤ ਘੁੰਮਣ)-ਲੰਘੇ ਕੁਝ ਦਿਨ ਪਹਿਲਾਂ ਅਮਲੋਹ ਨੇੜਲੇ ਪਿੰਡ ਮਾਜਰੀ ਕਿਸਨੇ ਵਾਲੀ ਦੇ 27 ਸਾਲਾਂ ਨੋਜਵਾਨ ਮਨਪ੍ਰੀਤ ਸਿੰਘ ਘੁੰਮਣ ਦੀ ਅਮਰੀਕਾ ਵਿਖੇ ਇਕ ਅਣਪਛਾਤੇ ਵਿਅਕਤੀ ਵਲੋ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਦੀ ਮ੍ਰਿਤਕ ਦੇਹ ਉਸਦੇ ਨਜਦੀਕੀ ਰਿਸ਼ਤੇਦਾਰ ਅਵਤਾਰ ਸਿੰਘ ਭਮਾਰਸੀ ਵਲੋਂ ਅੱਜ ਸਵੇਰੇ 7 ਵਜੇ ਦੇ ਕਰੀਬ ਪਿੰਡ ਲਿਆਂਦੀ ਗਈ ਜਿਥੇ ਹਾਜ਼ਰ ਪਰਿਵਾਰਕ ਮੈਬਰਾ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿਚ ਇਕੱਤਰ ਹਲਕਾ ਵਾਸੀਆਂ ਵਲੋਂ ਸੇਜਲ ਅੱਖਾਂ ਨਾਲ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਘੁੰਮਣ ਦੇ ਪਰਿਵਾਰਕ ਮੈਬਰ ਅਤੇ ਪਹੁੰਚੇ ਹੋਏ ਲੋਕ ਕਾਫ਼ੀ ਗਮਗੀਨ ਸਥਿਤੀ ਵਿਚ ਦਿਖੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੋਜਵਾਨ ਦੀ ਦੇਹ ਅਮਰੀਕਾ ਤੋਂ ਲੈ ਕੇ ਆਏ ਅਵਤਾਰ ਸਿੰਘ ਭਮਾਰਸੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਘੁੰਮਣ ਕੈਲੋਫੋਰਨੀਆਂ ਵਿਖੇ ਇਕ ਸਟੋਰ ਤੇ ਬਤੋਰ ਕਲਰਕ ਕੰਮ ਕਰ ਰਿਹਾ ਸੀ ਜਿਸਨੂੰ 6 ਅਗਸਤ ਨੂੰ ਸਟੋਰ ਤੇ ਹੀ ਇਕ ਅਣਪਛਾਤੇ ਵਿਅਕਤੀ ਵਲੋਂ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹÎਥਿਆਰੇ ਵਲੋਂ ਸਿਰਫ 13 ਸੈਕਿੰਡ ਦੇ ਸਮੇਂ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਵੀਡੀÀ ਸਟੋਰ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਜਿਸਦੇ ਅਧਾਰ ਤੇ ਪੁਲਿਸ ਵਲੋਂ ਦੋਸ਼ੀ ਦੀ ਪੂਰੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋ ਦੋਸੀ ਦੀ ਸੂਚਨਾ ਦੇਣ ਵਾਲੇ ਨੂੰ 4000 ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਮ੍ਰਿਤਕ ਮਨਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਨੇ ਭਾਵੇਂ ਅਨੇਕਾਂ ਹਲਕਾ ਵਾਸੀਆਂ ਦੇ ਦਿਲਾਂ ਨੂੰ ਦਹਿਲਾ ਕੇ ਰੱਖ ਦਿੱਤਾ ਪਰ ਨੌਜਵਾਨ ਦੀ ਮੌਤ ‘ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਜ਼ਰਾ ਵੀ ਮਾਨਸਿਕ ਠੇਸ ਨਹੀਂ ਪਹੁੰਚੀ ਜਿਸ ਕਰਕੇ ਕੋਈ ਵੀ ਅਧਿਕਾਰੀ ਸੰਸਕਾਰ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਨਜ਼ਰ ਨਹੀਂ ਆਇਆ। ਪ੍ਰਸ਼ਾਸਨ ਦੇ ਨਾਂਹ ਪੱਖੀ ਵਤੀਰੇ ਦੀ ਪਹੁੰਚ ਕਾਰਨ ਲੋਕਾਂ ਵਲੋਂ ਭਾਰੀ ਨਿੰਦਾ ਕੀਤੀ ਗਈ।