ਮਹਿਤਪੁਰ, 26 ਮਾਰਚ (ਅਸ਼ੋਕ ਚੌਹਾਨ)- ਜਦੋ ਦੀ ਪੰਜਾਬ ਸਰਕਾਰ ਨੇ ਰੇਤਾ ਮਾਫੀਆ ਦੇ ਖਿਲਾਫ ਮੁਹਿੰਮ ਛੇੜੀ ਹੈ ਉਸ ਦਿੱਨ ਤੋ ਜਲੰਧਰ ਪ੍ਰਸ਼ਾਸਨ ਵੀ ਆਪਣੀਆ ਕਾਰਵਾਈਆ ਨੂੰ ਇਨਜਾਮ ਦੇ ਰਿਹਾ ਹੈ ਅੱਜ ਡਿਪਟੀ ਕਮਿਸ਼ਨਰ ਜਲੰਧਰ ਵਲੋ ਬਣਾਈ ਗਈ ਟੀਮ ਤਹਿਸੀਲਦਾਰ ਨਕੋਦਰ ਅਦਿੱਤਿਆ ਗੁਪਤਾ,ਨਾਇਬ ਤਹਿਸੀਲਦਾਰ ਮਹਿਤਪੁਰ ਨਰੋਤਮ ਸਿੰਘ ਅਤੇ ਉਦਯੋਗ ਵਿਭਾਗ ਦੇ ਜਰਨਲ ਮੈਨੇਜ਼ਰ ਅਮਰਜੀਤ ਸਿੰਘ ਅਤੇ ਥਾਣਾ ਮਹਿਤਪੁਰ ਦੀ ਪੁਲਿਸ ਵਲੋ ਸਾਂਝੇ ਤੌਰ ਤੇ ਸੁਤਲੁਜ ਦਰਿਆ ਦੇ ਨੇੜੇ ਸ਼ਾਪੇਮਾਰੀ ਕੀਤੀ ਅਤੇ ਇੱਕ ਵਿਅਕਤੀ ਜੋ ਰੇਤਾ ਦੀ ਟਰਾਲੀ ਭਰ ਰਿਹਾ ਸੀ ਅਤੇ ਪ੍ਰਸ਼ਾਸਨ ਨੂੰ ਦੇਖ ਕੇ ਟਰਾਲੀ ਢੇਰੀ ਕਰਨ ਲੱਗ ਪਿਆ ਦੇ ਖਿਲਾਫ ਮਾਈਨਰ ਐਕਟ ਤਹਿਤ ਕੇਸ ਦਰਜ਼ ਕੀਤਾ ਅਤੇ ਕਈ ਟਰਾਲੀਆ ਅਤੇ ਟਰੱਕਾ ਦੀਆ ਪਰਚੀਆ ਵੀ ਚੈਕ ਕੀਤੀਆ ਜਿਹਨਾਂ ਵਾਹਨਾਂ ਦੀਆ ਪਰਚੀਆ ਸਹੀ ਪਾਈਆ ਗਈਆ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਇਹ ਮੁਹੇਮ ਦੇਰ ਰਾਤ ਤੱਕ ਜਾਰੀ ਰਹੀ। ਇਸ ਮੌਕੇ ਹਰੀ ਪਾਲ, ਚਰਨਜੀਤ ਸਿੰਘ ਚੰਨੀ,ਪਵਨ ਕੁਮਾਰ, ਨਛੱਤਰ ਸਿੰਘ ਕਾਨੂੰਗੋ, ਸੁਰਿੰਦਰ ਪਾਲ ਸਿੰਘ ਪਟਵਾਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਰੇਤਾ ਦੀ ਗੈਰ ਕਾਨੂੰਨੀ ਖੁਦਾਈ ਰੋਕਣ ਲਈ ਵਿਸ਼ੇਸ਼ ਮੁਹਿੰਮ



