ਸ਼ਾਹਕੋਟ, 26 ਮਾਰਚ (ਸੁਰਿੰਦਰ ਸਿੰਘ ਖਾਲਸਾ)- ਇਸ ਸਬ ਡਵੀਜਨ ਅਧੀਨ ਆਉਂਦੇ ਥਾਣਾ ਸ਼ਾਹਕੋਟ ਤੇ ਮਹਿਤਪੁਰ ਦੀ ਪੁਲੀਸ ਵੱਲੋ 3 ਔਰਤਾਂ ਸਮੇਤ 6 ਮੁਲਜ਼ਮਾਂ ਨੂੰ 620 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ ਹੈ। ਡੀ ਐਸ ਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਸ਼ਾਹੀ ਨੇ ਆਪਣੇ ਦਫਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਐਸ ਐਸ ਪੀ ਜਲੰਧਰ(ਦਿਹਾਤੀ) ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸਬ ਡਵੀਜਨ ਸ਼ਾਹਕੋਟ ਅੰਦਰ ਨਸ਼ਾ ਵਿਰੋਧੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਥਾਣਾ ਸ਼ਾਹਕੋਟ ਦੇ ਐਸ ਐਚ ਓ ਭਾਰਤ ਮਸੀਹ ਲੱਧੜ ਨੇ ਡੀਜ਼ਲ ਵਿਚ ਪਾਣੀ ਮਿਲਾਕੇ ਵੇਚਣ ਵਾਲੇ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਨਿਰਮਲ ਸਿੰਘ ਉਰਫ ਕਾਲਾ ਪੁੱਤਰ ਅਮਰੀਕ ਸਿੰਘ ਵਾਸੀ ਮੁਰਾਦਪੁਰ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਵਜੋ ਹੋਈ ਹੈ। ਮੁਲਜ਼ਮ ਕੋਲੋ ਦੋ-ਦੋ ਸੌ ਲੀਟਰ ਵਾਲੇ ਤਿੰਨ ਡਰੰਮ ਡੀਜਲ ਬ੍ਰਾਮਦ ਹੋਏ ਹਨ। ਏ ਐਸ ਆਈ ਬਲਵਿੰਦਰ ਸਿੰਘ ਨੇ ਨਾਕੇ ਦੌਰਾਨ ਅਰਸ ਕੁਮਾਰ ਉਰਫ ਜੌਨੀ ਪੁੱਤਰ ਸ਼ਿੰਦਰਪਾਲ ਵਾਸੀ ਮੁਹੱਲਾ ਬਾਗ ਵਾਲਾ ਸ਼ਾਹਕੋਟ ਕੋਲੋ 200 ਗ੍ਰਾਮ, ਏ ਐਸ ਆਈ ਦਲਜੀਤ ਸਿੰਘ ਨੇ ਰਣਜੀਤ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਬਾਜਵਾ ਕਲਾਂ ਨੂੰ 50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ। ਡੀ ਐਸ ਪੀ ਸਾਹੀ ਨੇ ਦੱਸਿਆ ਕਿ ਐਸ ਐਚ ਓ ਮਹਿਤਪੁਰ ਸਨਬੀਰ ਸਿੰਘ ਬਰਾੜ ਦੀ ਅਗਵਾਈ ‘ਚ ਏ ਐਸ ਆਈ ਮਨਦੀਪ ਸਿੰਘ ਨੇ ਗੁਰਮੀਤ ਕੌਰ ਉਰਫ ਮੀਤੋ ਪਤਨੀ ਲਖਵੀਰ ਵਾਸੀ ਕਸਬਾ ਮੁਹੱਲਾ ਮਹਿਤਪੁਰ ਨੂੰ 120 ਗ੍ਰਾਮ, ਏ ਐਸ ਆਈ ਤਰਲੋਚਨ ਸਿੰਘ ਨੇ ਗਸ਼ਤ ਦੌਰਾਨ ਬਲਵਿੰਦਰ ਕੌਰ ਉਰਫ ਸੁੱਖੀ ਪਤਨੀ ਦਵਿੰਦਰ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਨੂੰ 140 ਗ੍ਰਾਮ ਅਤੇ ਏ ਐਸ ਆਈ ਬਲਜੀਤ ਸਿੰਘ ਨੇ ਗਸ਼ਤ ਦੌਰਾਨ ਜਸਵੰਤ ਸਿੰਘ ਉਰਫ ਸੰਤੂ ਪੁੱਤਰ ਗੁਰਮੇਜ ਸਿੰਘ ਵਾਸੀ ਕਸਬਾ ਮੁਹੱਲਾ ਮਹਿਤਪੁਰ ਨੂੰ 110 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ‘ਚ ਡੀ ਐਸ ਪੀ ਸ਼ਾਹਕੋਟ, ਐਸ ਐਚ ਓ ਸ਼ਾਹਕੋਟ ਭਾਰਤ ਮਸੀਹ ਲੱਧੜ, ਐਸ ਐਚ ਓ ਮਹਿਤਪੁਰ ਸਨਬੀਰ ਸਿੰਘ ਬਰਾੜ ਅਤੇ ਐਸ ਐਚ ਓ ਲੋਹੀਆਂ ਖਾਸ ਸੁਰਿੰਦਰ ਕੁਮਾਰ ਵੀ ਹਾਜ਼ਰ ਸਨ।
ਨਸ਼ੀਲੇ ਪਦਾਰਥ ਸਮੇਤ 6 ਮੁਲਜ਼ਮ ਕਾਬੂ



