Skip to content
Independent perspectives. Global stories.
BREAKING

ਸੇਵਾਦਾਰ ਬਣ ਕੇ ਕੰਮ ਕਰਾਂਗਾਂ : ਸ. ਕਾਂਗੜ

Share this story

image ਰਾਮਪੁਰਾ ਫੂਲ, 26 ਮਾਰਚ (ਮਨਪ੍ਰੀਤ ਸਿੰਘ ਗਿੱਲ, ਕੁਲਜੀਤ ਢੀਂਗਰਾ)- ਹਲਕੇ ਦੇ ਲੋਕਾਂ ਦਾ ਨੇਤਾ ਨਹੀ ਸਗੋਂ ਹਲਕੇ ਦਾ ਸੇਵਾਦਾਰ ਬਣ ਕੇ ਲੋਕਾਂ ਦੇ ਕੰਮ ਕਰਨ ਨੂੰ ਪਹਿਲ ਦੇਵਾਂਗਾ ਕਿਉਕਿ ਮੈਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਦਾ ਕਰਜ਼ਦਾਰ ਹਾਂ ਜਿੰਨਾਂ ਨੇ ਮੈਨੂੰ ਤਿੰਨ ਵਾਰ ਵੱਡਾ ਮਾਣ ਬਖਸ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਾਈਆਂ ਵਿਖੇ ਲੋਕਾਂ ਦਾ ਧੰਨਵਾਦ ਕਰਦਿਆਂ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿਚੋ ਲੋਕਾਂ ਨੇ ਜਾਲਮ ਰਾਜ ਦੀ ਅੰਤ ਕਰਕੇ ਪੰਜਾਬ ਦੀ ਵਾਂਗਡੋਰ ਕੈਪਟਨ ਅਮਰਿੰਦਰ ਸਿੰਘ ਵਰਗੇ ਸੂਰਬੀਰ ਲੋਕ ਆਗੂ ਦੇ ਹੱਥਾਂ ਵਿਚ ਦੇ ਕੇ ਜੋ ਇਤਿਹਾਸ ਸਿਰਜਿਆ ਉਸਦਾ ਮੁੱਲ ਪੰਜਾਬ ਨੂੰ ਮੁੜ ਲੀਹਾਂ ਤੇ ਲਿਆ ਕੇ ਮੌੜਿਆ ਜਾਵੇਗਾ। ਕਾਂਗਰਸ ਪਾਰਟੀ ਬਦਲੇ ਦੀ ਰਾਜਨੀਤੀ ਨਹੀ ਕਰੇਗੀ ਇਸ ਮੌਕੇ ਨਰਿੰਦਰ ਸਿੰਘ ਭਲੇਰਿਆ,ਬਲਕਾਰ ਸਿੱਧੂ,ਰਾਜ ਜੇਠੀ,ਸਮਿੰਦਰ ਗੋਰਾ, ਜੈਸੀ ਕਾਂਗੜ, ਕੁਲਦੀਪ ਗਰਗ ਕਾਲਾ ਰਾਈਆ, ਕਾਂਗਰਸ ਆਗੂ ਸੁਖਦੇਵ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਬੀਰਾ ਬਲਾਕ ਪ੍ਰਧਾਨ, ਰਾਜਵੰਤ ਸਿੰਘ ਭਗਤਾ ਬਲਾਕ ਪ੍ਰਧਾਨ, ਸੁਖਮੰਦਰ ਸਿੰਘ ਢਿੱਲੋ, ਜਗੇਦਵ ਸਿੰਘ ਮੌੜ, ਲਛਮਣ ਸਿੰਘ ਪੰਚ, ਨਛੱਤਰ ਸਿੰਘ, ਗੁਰਲਾਲ  ਸਿੰਘ ਸਤਿਨਾਮ ਸਿੰਘ, ਦਰਸਨ ਸਿੰਘ ਪੰਚ, ਸੁਖਦੇਵ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

WRITTEN BY