ਅਮਰਗੜ੍ਹ, 23 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਇਸ ਵਾਰ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ 11000 ਤੋਂ ਉਪਰ ਵੋਟਾਂ ਨਾਲ ਜਿੱਤਣ ਉਪਰੰਤ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਨ ਲਈ ਸ: ਸੁਰਜੀਤ ਸਿੰਘ ਧੀਮਾਨ ਵੱਲੋਂ ਧੰਨਵਾਦੀ ਦੌਰਿਆਂ ਦਾ ਆਗਾਜ਼ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਨੇ ਖਾਨਪੁਰ, ਮੰਡੀਆਂ, ਬਦੇਸੇ, ਦੱਲਣਵਾਲ, ਮੋਰਾਵਾਲੀ, ਛੋਕਰਾਂ, ਬੂੰਗਾ, ਜੱਟੂਆਂ, ਬਡਲਾ, ਦੁੱਗਰੀ ਅਤੇ ਭੁਰਥਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਨਾਰੀਕੇ ਵਿਖੇ ਨਗਰ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਰਜੇ ਦੇ ਭਾਰ ਹੇਠ ਦੱਬਕੇ ਕੁੱਬੇ ਹੋਏ ਪੰਜਾਬ ਨੂੰ ਬਚਾਊਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਹੁਤ ਹੀ ਪੁਖਤਾ ਉਪਰਾਲੇ ਕਰ ਰਹੀ ਹੈ ਤਾਂ ਜ਼ੋ ਪੰਜਾਬ ਨੂੰ ਫਿਰ ਤੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਹਮੇਸਾ ਰਿਣੀ ਰਹਿਣਗੇ ਜਿੰਨਾਂ ਨੇ ਮੈਨੂੰ ਏਨਾਂ ਮਾਣ ਬਖਸਿਆ ਹੈ ਉਨ੍ਹਾਂ ਕਿਹਾ ਮੈਂ ਹਲਕੇ ਦੀ ਸੇਵਾ ਵਿੱਚ ਸਦਾ ਹਾਜਰ ਰਹਾਂਗਾ ਅਤੇ ਹਲਕੇ ਨੂੰ ਨਮੂਨੇ ਦਾ ਸਹਿਰ ਬਣਾਉਣ ਵਿੱਚ ਕੋਈ ਕਸਰ ਨਹੀ ਛੱਡਾਂਗਾ ਅਤੇ ਲੋਕਾਂ ਨਾਲ ਕਰੇ ਵਾਦਿਆਂ ਤੇ ਖਰਾ ਉਤਰਾਂਗਾ।ਇਸ ਵੇਲੇ ਇਨ੍ਹਾਂ ਨਾਲ ਜ਼ਸਵਿੰਦਰ ਸਿੰਘ ਧੀਮਾਨ, ਹਰਮਨਜੀਤ ਸਿੰਘ ਬਡਲਾ, ਗੁਰਮੀਤ ਸਿੰਘ ਨਾਰੀਕੇ, ਜ਼ਸਵੀਰ ਸਿੰਘ ਜੱਸੀ, ਅਵਤਾਰ ਸਿੰਘ ਜੈਲਦਾਰ, ਜਵਾਲਾ ਸਿੰਘ, ਪਲਵਿੰਦਰ ਸਿੰਘ ਚੰਨਾ, ਦਰਸਨ ਸਿੰਘ ਮਹੰਤ, ਮਲਕੀਤ ਸਿੰਘ ਪੰਚ, ਗੁਰੀ ਨੰਬਰਦਾਰ, ਬਲਵੀਰ ਸਿੰਘ, ਜੋਗੀ ਸਲਾਰ ਦਰਸ਼ਨ ਸਿੰਘ ਸਰਪੰਚ ਅਤੇ ਮਹੰਤ ਬਲਦੇਵ ਸਿੰਘ ਭੁਰਥਲਾ ਮੰਡੇਰ ਆਦਿ ਹਾਜ਼ਰ ਸਨ।
ਇਲਾਕੇ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਾਂਗਾ : ਧੀਮਾਨ



