Skip to content
Independent perspectives. Global stories.
BREAKING

ਲੋਕ ਸੇਵਕ ਯੂਥ ਕਲੱਬ ਮਾਂਗੇਵਾਲ ਨੇ ਮਨਾਇਆ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ

Share this story

image ਅਨੰਦਪੁਰ ਸਾਹਿਬ, 23 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਪਿੰਡ ਮਾਂਗੇਵਾਲ ਵਿਖੇ ਲੋਕ ਸੇਵਕ ਯੂਥ ਕਲੱਬ ਮਾਂਗੇਵਾਲ ਦੇ ਪ੍ਰਧਾਨ ਅਮਰਾਨ ਖਾਨ ਦੀ ਸਰਪ੍ਰਸਤੀ ਹੇਠ ਸਮੂਹ ਕਲੱਬ ਮੈਬਰਾਂ ਵਲੋਂ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸ਼ਹੀਦੀ ਦਿਹਾੜੇ ਮੌਕੇ ਸਾਰੇ ਹੀ ਮੈਬਰਾਂ ਵਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਅਤੇ ਕਲੱਬ ਦੇ ਸਾਰੇ ਮੈਬਰਾਂ ਵਲੋਂ ਸਰਕਾਰੀ ਮਿਡਲ ਸਕੂਲ ਮਾਂਗੇਵਾਲ ਨੂੰ ਖੇਡਾਂ ਦੇ ਸਮਾਨ ਦੀ ਕਿੱਟ ਭੇਂਟ ਕਰਨ ਦਾ ਵੀ ਫੈਸਲਾ ਲਿਆ ਗਿਆ।ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਾਨ ਖਾਨ ਤੋਂ ਇਲਾਵਾ ਕਲੱਬ ਦੇ ਮੈਬਰਾਂ ਵਿੱਚੋ ਹਰਜੋਤ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ, ਅਸ਼ਰਫ ਖਾਨ, ਮਨਪ੍ਰੀਤ ਸਿੰਘ, ਮਲਕੀਤ ਸਿੰਘ ਹਾਜ਼ਿਰ ਸਨ, ਆਰਿਫ ਆਦਿ ਹਾਜ਼ਰ ਸਨ। 

WRITTEN BY