June 20, 2026 8:45 am

ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਦਸਤਾਰ ਅਤੇ ਕ੍ਰਿਪਾਨ ‘ਤੇ ਪਾਬੰਦੀ ਨਾਲ ਸਿੱਖਾਂ ਦੀਆਂ ਭਾਵਨਾਵਾਂ ਭੜਕਣਗੀਆਂ : ਜਥੇਦਾਰ ਨੰਦਗੜ੍ਹ

ਤਲਵੰਡੀ ਸਾਬੋ, 24 ਅਗਸਤ (ਰਣਜੀਤ ਸਿੰਘ ਰਾਜੂ) ਕੈਨੇਡਾ ਦੇ ਕਿਊਬਿਕ ਸੂਬੇ ਦੀ ਵਿਧਾਨ ਪਾਲਿਕਾ ਵੱਲੋਂ ਦਸਤਾਰ ਅਤੇ ਕਿਰਪਾਨ ਪਾਉਣ ਤੇ ਪਾਬੰਦੀ ਲਾਉਣ ਸਬੰਧੀ ਲਿਆਂਦੇ ਜਾ ਰਹੇ ਪ੍ਰਸਤਾਵ ਦੀ ਮਾਲਵੇ ਅੰਦਰ ਸਥਿਤ ਸਿੱਖ ਜਗਤ ਦੇ ਚੋਥੇ ਤਖ਼ਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਅੱਜ ਤਖ਼ਤ ਸਾਹਿਬ ਦੇ ਦਫਤਰ ਵਿਖੇ ਕੁੱਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਨੰਦਗੜ ਨੇ ਕਿਹਾ ਕਿ ਸਭ ਧਰਮਾਂ ਦੇ ਅਕੀਦੇ ਵੱਖੋ ਵੱਖਰੇ ਹਨ ਪਰ ਸਿੱਖ ਧਰਮ ਦੇ ਜੋ ਪੰਜ ਕਕਾਰ ਗੁਰੁ ਸਾਹਿਬਾਨਾਂ ਵੱਲੋ ਬਖਸ਼ੇ ਗਏ ਹਨ ਉਹਨਾਂ ਨੂੰ ਸਰੀਰ ਨਾਲੋ ਅਲੱਗ ਨਹੀ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਇਸ ਕਰਕੇ ਕੈਨੇਡਾ ਦੇ ਕਿਊਬਿਕ ਸੂਬੇ ਦੀ ਵਿਧਾਨ ਪਾਲਿਕਾ ਵੱਲੋ ਦਸਤਾਰ ਅਤੇ ਕਿਰਪਾਨ ਪਾਉਣ ਤੇ ਪਾਬੰਦੀ ਸਬੰਧੀ ਕੋਈ ਵੀ ਪ੍ਰਸਤਾਵ ਪਾਸ ਨਹੀ ਕਰਨਾ ਚਾਹੀਦਾ।ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਅਜਿਹੀ ਪਾਬੰਦੀ ਸਿੱਖ ਕੌਮ ਕਦੇ ਬਰਦਾਸ਼ਤ ਨਹੀ ਕਰੇਗੀ ਅਤੇ ਅਜਿਹੀ ਪਾਬੰਦੀ ਨਾਲ ਸਿੱਖ ਭਾਵਨਾ ਵੀ ਭੜਕਣਗੀਆਂ। ਇਸ ਮੌਕੇ ਉਹਨਾਂ ਨਾਲ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਜਗਪਾਲ ਸਿੰਘ, ਭਰਪੂਰ ਸਿੰਘ ਖਾਲਸਾ ਮੈਬਰ ਸ਼੍ਰੋਮਣੀ ਕਮੇਟੀ,ਡਾ. ਅਮਰਜੀਤ ਸਿੰਘ ਡਾਇਰੈਕਟਰ ਗੁਰੂ ਕਾਂਸ਼ੀ ਇੰਸਚਿਊਟ,ਭਾਈ ਜਗਤਾਰ ਸਿੰਘ ਜੰਗੀਆਣਾ ਇੰਚਾਰਜ ਉਪ ਦਫਤਰ ਧਰਮ ਪ੍ਰਚਾਰ,ਭਾਈ ਦਿਲਬਾਗ ਸਿੰਘ ਪੰਜ ਪਿਆਰੇ,ਭਾਈ ਹਰਜੀਤ ਸਿੰਘ ਵੀ ਮੋਜੂਦ ਸਨ।

Send this to a friend