June 20, 2026 4:24 am

ਪਾਕਿਸਤਾਨ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ

ਜੰਮੂ, 22 ਅਗਸਤ (ਵਿਸ਼ਵ ਵਾਰਤਾ) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਦੋ ਉਪ ਸੈਕਟਰਾਂ ਵਿਚ ਪਾਕਿਸਤਾਨੀ ਸੈਨਾ ਨੇ ਕੰਟਰੋਲ ਰੇਖਾ ‘ਤੇ ਸਥਿਤ ਚੌਕੀਆਂ ‘ਤੇ ਬੀਤੀ ਰਾਤ ਗੋਲੇ ਦਾਗ ਕੇ ਦੋ ਵਾਰ ਜੰਗਬੰਦੀ ਦਾ ਉਲੰਘਣ ਕੀਤਾ, ਜਿਸ ਦਾ ਭਾਰਤੀ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਵਿਚ ਗੋਲੀਬਾਰੀ ਕੀਤੀ। ਸੁਰੱਖਿਆ ਬੁਲਾਰੇ ਕਰਨਲ ਆਰ ਕੇ ਪਾਟਲਾ ਨੇ ਅੱਜ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਬੁੱਧਵਾਰ ਰਾਤ ਦੋ ਵਾਰ ਜੰਗਬੰਦੀ ਦਾ ਉਲੰਘਣ ਕੀਤਾ।
pakisatan
ਕਰਨਲ ਪਾਟਲਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਸੈਨਾ ਨੇ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਰਾਤੀ ਕਰੀਬ 9 ਵਜੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਨਿਕ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ। ਬੀਤੀ ਰਾਤ ਸਾਢੇ 10 ਵਜੇ ਤੱਕ ਇਹ ਗੋਲੀਬਾਰੀ ਜਾਰੀ ਰਹੀ, ਪ੍ਰੰਤੂ ਗੋਲੀਬਾਰੀ ਦੌਰਾਨ ਕਿਸੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਕਰਨਲ ਪਾਟਲਾ ਨੇ ਕਿਹਾ ਕਿ ਮੇਂਧਰ ਉਪ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਭਾਰਤੀ ਚੌਕੀਆਂ ‘ਤੇ ਵੀ ਰਾਤ ਕਰੀਬ ਸਾਢੇ 10 ਵਜੇ ਗੋਲੀਬਾਰੀ ਕੀਤੀ ਗਈ, ਜੋ 11 ਵਜੇ ਤੱਕ ਚਲੀ। ਪੁੰਛ-ਰਾਜੌਰੀ ਸੈਕਟਰ ਵਿਚ 225  ਕਿਲੋਮੀਟਰ ਲੰਬੀ ਕੰਟਰੋਲ ਰੇਖਾ ‘ਤੇ 10 ਅਗਸਤ ਤੋਂ ਰੋਜ਼ਾਨਾ ਗੋਲੀਬਾਰੀ ਹੋ ਰਹੀ ਹੈ। ਪਾਕਿਸਤਾਨੀ ਸੈਨਾ ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ 80 ਤੋਂ ਜ਼ਿਆਦਾ ਵਾਰ ਜੰਗਬੰਦੀ ਦਾ ਉਲੰਘਣ ਕੀਤਾ ਹੈ।

Send this to a friend