ਦੋਦਾ, 23 ਮਾਰਚ (ਦਵਿੰਦਰ ਬਾਘਲਾ, ਕਾਲਾ ਅਰੋੜਾ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੋ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਅਤੇ ਦਰਸ਼ਨ ਸਿੰਘ ਬਾਘਾ ਪੁਰਾਣਾ ਦਾ ਜਿੱਤ ਕੇ ਵਿਧਾਇਕ ਬਣਨ ਦੀ ਖੁਸੀ ਵਿੱਚ ਪਿੰਡ ਮੱਲਣ ਦੇ ਸਮੂਹ ਕਾਂਗਰਸੀ ਵਰਕਰਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਦਰਸ਼ਨ ਸਿੰਘ ਬਾਘਾ ਪੁਰਾਣਾ ਨੂੰ ਮਿਲ ਕੇ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾ ਕੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਦਰਸ਼ਨ ਸਿੰਘ ਐੱਮ ਐੱਲ ਏ ਬਾਘਾ ਪੁਰਾਣਾ ਨੇ ਸਮੂਹ ਕਾਗਰਸੀ ਵਰਕਰਾਂ ਅਤੇ ਸੂਬਾ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਹਰ ਤਰ੍ਹਾਂ ਦੇ ਵਿਕਾਸ ਅਤੇ ਹਿੱਤਾਂ ਦੀ ਰਾਖੀ ਕਰਨ ਹਰ ਸਮੇਂ ਤਿਆਰ ਰਹਿਣਗੇ। ਇਸ ਮੌਕੇ ਗੁਰਾਂਦਿੱਤਾ ਸਿੰਘ, ਡਾਕਟਰ ਤੋਤਾ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਵਿੱਕੀ, ਰਾਜ ਮੱਲ੍ਹਣ, ਜੀਤ ਸਿੰਘ, ਗੁਰਜੰਟ ਸਿੰਘ, ਮਹਿੰਦਰ ਸਿੰਘ, ਸੰਸਾਰ ਸਿੰਘ, ਨੰਬਰਦਾਰ ਗੁਰਚਰਨ ਸਿੰਘ, ਡਾ. ਗੁਰਦੀਪ ਵੜਿੰਗ, ਮੋਦਨ ਸਿੰਘ ਆਦਿ ਹਾਜ਼ਰ ਸਨ।
ਵਿਧਾਇਕ ਬਨਣ ’ਤੇ ਦਰਸ਼ਨ ਸਿੰਘ ਬਾਘਾ ਪੁਰਾਣਾ ਨੂੰ ਦਿੱਤੀ ਵਧਾਈ



