ਕਾਦੀਆਂ 23 ਮਾਰਚ (ਅਬਦੁਲ ਸਲਾਮ ਤਾਰੀ)- ਅੱਜ ਸਵੇਰੇ ਸਥਾਨਿਕ ਮਸਜਿਦ ਦਾਰੁਲ ਅਨਵਾਰ ਸਿਵਲ ਲਾਈਨ ਕਾਦੀਆਂ ਵਿਖੇ ਮੁਸਲਿਮ ਜਮਾਤ ਅਹਿਮਦੀਆ ਨੇ ਆਪਣਾ 128ਵਾਂ ਸਥਾਪਨਾ ਦਿਵਸ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ।ਇਸ ਸੰਬੰਧ ਵਿਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਲੋਕਲ ਅੰਜੂਮਨ ਅਹਿਮਦੀਆ ਵਲੋਂ ਕਰਵਾਇਆ ਗਿਆ ਜਿਸਦਾ ਸ਼ੁਭ ਆਰੰਭ ਪੱਵਿਤਰ ਕੁਰਆਨ ਸ਼ਰੀਫ ਦੀ ਤਿਲਾਵਤ ਨਾਲ ਹੋਇਆ। ਨਜਮ ਤੋਂ ਬਾਅਦ ਮੁਸਲਿਮ ਜਮਾਤ ਅਹਿਮਦੀਆ ਦੀ ਵਿਸ਼ਵ ਵਿਆਪੀ ਉਪਲਬਧੀਆਂ ਤੇ ਅਹਿਮਦੀਆਂ ਸਕਾਲਰਾਂ ਨੇ ਪ੍ਰਕਾਸ਼ ਪਾਇਆ। ਇਨ੍ਹਾਂ ਸਕਾਲਰਾਂ ਵਿਚ ਮੋਲਾਨਾ ਜੈਨ ਉਦੀਨ ਹਾਮਿਦ ਪ੍ਰਧਾਨ ਮਜਲਿਸ ਅੰਸਾਰ ਉਲਾ ਭਾਰਤ, ਮੋਲਾਨਾ ਸਫੀਰ ਅਹਿਮਦ ਸ਼ਮੀਮ, ਮੋਲਾਨਾ ਨੂਰ ਉਦੀਨ ਨਾਸਿਰ ਨੇ ਸੰਬੋਧਨ ਕੀਤਾ।ਅੰਤ ਵਿਚ ਮੁੱਖ ਸਕੱਤਰ ਮੁਸਲਿਮ ਜਮਾਤ ਅਹਿਮਦੀਆ ਮੋਲਾਨਾ ਮੁਹੰਮਦ ਇਨਾਮ ਗੋਰੀ ਨੇ ਵੀ ਸੰਬੋਧਨ ਕੀਤਾ। ਅੱਜ ਸਦਰ ਅੰਜੂਮਨ ਅਹਿਮਦੀਆਂ ਦੇ ਸਾਰੇ ਅਦਾਰਿਆਂ ਵਿਚ ਛੁੱਟੀ ਰਹੀ ਇਸ ਤੋਂ ਇਲਾਵਾ ਵੀ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਪ੍ਰੈਸ ਨੁੰ ਇਹ ਜਾਣਕਾਰੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕੱਤਰ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਨੋਟ ਰਾਹੀਂ ਦਿਤੀ। ਉਹਨਾਂ ਨੇ ਕਿਹਾ ਕਿ ਪੂਰੇ ਭਾਰਤ ਵਿਚ ਜਮਾਤ ਦੇ ਬੈਨਰ ਮਹੁਬਤ ਸਾਰਿਆਂ ਨਾਲ ਨਫਰਤ ਕਿਸੇ ਤੋਂ ਨਹੀਂ ਦੇ ਬੈਨਰ ਹੇਠਾਂ ਅੱਜ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਅੱਜ ਇਸ ਮੋਕੇ ਸ਼ਿਰਾਜ ਅਹਿਮਦ ਐਡੀਸ਼ਨਲ ਮੁੱਖ ਸਕੱਤਰ , ਮੋਲਾਨਾ ਜਲਾਲ ਉਦੀਨ ਨਯੱਰ ਸਦਰ ਸਦਰ ਅੰਜੂਮਨ ਅਹਿਮਦੀਆ, ਸ਼ੋਐਬ ਅਹਿਮਦ, ਫਜਲ ਉਲ ਰਹਿਮਾਨ ਭੱਟੀ, ਗਿਆਨੀ ਤਨਵੀਰ ਅਹਿਮਦ ਖਾਦਿਮ, ਮੋਲਾਨਾ ਮੁੱਬਸ਼ਰ ਅਹਿਮਦ ਪ੍ਰਧਾਨ ਲੋਕਲ ਅੰਜੂਮਨ, ਮੁਬਸ਼ਰ ਅਹਿਮਦ ਬੱਟ, ਮੋਲਾਨਾ ਜਹੀਰ ਅਹਿਮਦ ਖਾਦਿਮ, ਮੋਲਾਨਾ ਬੁਰਹਾਨ ਅਹਿਮਦ ਜਫਰ, ਜਮੀਲ ਅਹਿਮਦ ਐਡਵੋਕੇਟ, ਮੁਜੀਬ ਅਹਿਮਦ ਲੋਨ, ਮੋਲਾਨਾ ਮੁਹੰਮਦ ਅਹਸਨ ਗੋਰੀ, ਡਾ. ਦਿਲਵਾਰ ਖਾਨ, ਐਸ ਐਮ ਬਸ਼ੀਰ ਉਦੀਨ, ਮੋਲਾਨਾ ਯੂਸਫ ਅਨਵਰ, ਦਾਊਦ ਅਹਿਮਦ, ਸਰਫਰਾਜ ਹਾਸ਼ਮੀ ਆਦਿ ਹਾਜ਼ਰ ਸਨ।
ਅਹਿਮਦੀਆ ਜਮਾਤ ਨੇ 128 ਵਾਂ ਸਥਾਪਨਾ ਦਿਵਸ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ



