ਨੂਰਪੁਰ ਬੇਦੀ, 22 ਮਾਰਚ (ਬਲਜਿੰਦਰ ਸਿੱਧੂ, ਕਮਲਜੀਤ)- ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਵੱਡੀ ਗਣਤੀ ਨਾਲ ਜਿੱਤ ਪ੍ਰਪਾਤ ਕਰਨ ਉਪਰੰਤ ਇਲਾਕੇ ਦੇ ਵੱਕ-ਵੱਖ ਪਿੰਡਾ ’ਚ ਵੋਟਰਾ ਦਾ ਧੰਨਵਾਦ ਕਰਨ ਲਈ ਦੋਰੇ ਲਗਾਤਾਰ ਕੀਤੀ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਖੇਤਰ ਦੇ ਪਿੰਡ ਕਲਵਾ ਦੇ ਵੋਟਰਾ ਦਾ ਧੰਨਵਾਦ ਕਰਨ ਲਈ ਪਹੁੰਚੇ ਸੰਦੋਆ ਦਾ ਪਿੰਡ ਵਾਸੀਆ ਵਲੋ ਭਰਵਾ ਸਵਾਗਤ ਕੀਤਾ ਗਿਆ ਜਿਸ ਦੋਰਾਨ ਜਿੱਥੇ ਸਮਰਥਕਾ ਵਲੋ ਸੰਦੋਆ ਨੂੰ ਢੋਲਕ ਦੀ ਨਾਲ ਪਿੰਡ ‘ਚ ਧੰਨਵਾਦੀ ਪੇਰੀ ਲਗਾਈ ਗਈ ਉੱਥੇ ਹੀ ਸਮਰਾਥਕਾ ਵਲੋ ਅੱਗੇ-ਅੱਗੇ ਭੰਗੜ੍ਹੇ ਪਾ ਕੇ ਆਪਣੀ ਖੂਸੀ ਦਾ ਇਜਹਾਰ ਕੀਤਾ ਗਿਆ ।ਇਸ ਦੋਰਾਨ ਵੋਟਰਾ ਦਾ ਧੰਨਵਾਦ ਕਰਦੇ ਹੋਏ ਹਲਕਾ ਵਿਧਾਇਕ ਸ ਅਮਰਜੀਤ ਸਿੰਘ ਸੰਦੋਆਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਹਲਕਾ ਰੂਪਨਗਰ ਦੇ ਵੋਟਰਾ ਤੇ ਸਮਰਥਕਾ ਦੇ ਰਿਣੀ ਰਹਿਣਗੇ ਤੇ ਵਿਧਾਂਨ ਸਭਾ ਸੈਸ਼ਨ ਦੋਰਾਨ ਹਲਕੇ ਦੇ ਵਿਕਾਸ ਅਤੇ ਸੱਮਸਿਆਵਾ ਬਾਰੇ ਵਕਾਲਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਖੇਤਰ ਦੇ ਜਮਪੰਲ ਹੋਣ ਕਾਰਨ ਖੇਤਰ ਦਾ ਹਰ ਇੱਕ ਸੱਮਸਿਆਂ ਤੋ ਜਾਣੂ ਹਨ ਜਿਨ੍ਹਾ ਨੂੰ ਸਰਕਾਰ ਅੱਗੇ ਪੇਸ ਕਰਨ ਉਪਰੰਤ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ। ਮੁਲਜ਼ਮਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਅਜਿਹੇ ਧੰਦੇ ਬੰਦ ਕਰਕੇ ਕੋਈ ਸਾਫ ਸੂਥਰਾ ਕਾਰੋਬਾਰ ਕਰ ਲੈਣ ਨਹੀ ਤਾ ਨਸੇ ਦੇ ਧੰਦੇ ‘ਚ ਫੜੇ ਜਾਣ ਤੇ ਉਸ ਵਿਆਕਤੀ ਦੇ ਵਿਰੁੱਧ ਪੁਲਿਸ ਪ੍ਰਸ਼ਾਸਨ ਵਲੋ ਕਿਸੇ ਵੀ ਖੇਤਰ ਦੇ ਕਿਸੇ ਵੀ ਸਿਆਸੀ ਆਗੂ ਦੀ ਸਿਫਾਰਸ ਨਾ ਮਨਦੇ ਹੋਏ ਸਖਤ ਕਰਵਾਈ ਕਰਨ ਦੀ ਗੱਲ ਕਹੀ । ਇਸ ਦੋਰਾਨ ਪਿੰਡ ਵਾਸੀਆਂ ਵਲੋ ਸ: ਅਮਰਜੀਤ ਸਿੰਘ ਸੰਦੋਆ ਨੂੰ ਸਿਰੋਪਾਏ ਪਾਕੇ ਅਤੇ ਕਰਪਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਪ੍ਰਧਾਨ ਹਰੀਚੰਦ ਸ਼ਰਮਾ,ਹਰਵਿੰਦਰ ਸਿੰਘ,ਸੁਭਾਸ ਵਾਸਦੇਵ, ਨਿਰਮਲ ਸਿੰਘ, ਸ਼ਿੰਗਰਾ ਬੈਂਸ, ਗੁਰਨਾਮ ਸਿੰਘ, ਅਜਵਿੰਦਰ ਸਿੰਘ, ਤਰਸੇਮ ਸਿੰਘ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਵਿਧਾਨ ਸਭਾ ਸੈਸ਼ਨ ਦੋਰਾਨ ਖੇਤਰ ਦੀਆਂ ਸੱਮਸਿਆਵਾ ਨੂੰ ਉਠਾਇਆ ਜਾਵੇਗਾ : ਸੰਦੋਆਂ



