ਕਾਦੀਆ, 22 ਮਾਰਚ- ਹਲਕਾ ਫਤਿਹਗੜ ਚੂੜੀਆ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਹਲਕੇ ਤੋ ਜਿੱਤਣ ਤੋ ਬਾਅਦ ਸ. ਬਾਜਵਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਕੈਬਨਿਟ ਮੰਤਰੀ ਬਣਾਉਣ ਤੋ ਬਾਅਦ ਬੀਤੀ ਰਾਤ ਪਹਿਲੀ ਵਾਰ ਕੈਬਨਿਟ ਮੰਤਰੀ ਬਣ ਕੇ ਕਾਦੀਆ ਪੁੱਜਣ ਤੇ ਸ਼ਹਿਰ ਵਾਸੀਆ ਤੇ ਕਾਗਰਸੀ ਵਰਕਰਾ ਵਲੋ ਭਰਵਾ ਸਵਾਗਤ ਕੀਤਾ ਗਿਆ । ਉਹਨਾ ਦੇ ਗ੍ਰਹਿ ਵਿਖੇ ਕਾਗਰਸੀ ਵਰਕਰਾ ਤੇ ਸ਼ਹਿਰ ਵਾਸੀਆ ਵਲੋ ਉਹਨਾ ਨੂੰ ਵਧਾਈ ਦਿੱਤੀ ਗਈ ਤੇ ਸ਼ਹਿਰ ਅੰਦਰ ਆਤਿਸ਼ਬਾਜੀ ਕੀਤੀ ਗਈ ਤੇ ਮਿਠਿਆਈਆ ਵੰਡੀਆ ਗਈਆ ਇਸ ਮੋਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਹਿਰ ਵਾਸੀਆ ਤੇ ਕਾਗਰਸੀ ਵਰਕਰਾ ਵਲੋ ਉਹਨਾ ਨੂੰ ਦਿੱਤੇ ਗਏ ਪਿਆਰ ਤੇ ਮਾਨ ਸਤਿਕਾਰ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਅੰਦਰ ਕਾਗਰਸ ਸਰਕਾਰ ਲਿਆਉਣ ਤੇ ਮੈ ਸ਼ਹਿਰ ਵਾਸੀਆ ਦਾ ਦਿਲੋ ਧੰਨਵਾਦ ਕਰਦਾ ਹਾ ਤੇ ਸ਼ਹਿਰ ਵਾਸੀਆ ਨੂੰ ਯਕੀਨ ਦਿਵਾਉਦਾ ਹਾ ਕਿ ਕਿਸੇ ਵੀ ਕਾਗਰਸੀ ਵਰਕਰ ਜਾ ਸ਼ਹਿਰ ਵਾਸੀ ਨੂੰ ਕਿਸੇ ਵੀ ਤਰਾ ਦੀ ਮੁਸਕਿਲ ਦਾ ਸਾਹਮਣਾ ਨਹੀ ਕਰਨਾ ਪਵੇਗਾ ਤੇ ਮੈ 24 ਘੰਟੇ ਲੋਕਾ ਦੀ ਸੇਵਾ ਲਈ ਹਾਜਰ ਰਹਾਗਾ । ਇਸ ਮੋਕੇ ਪੂਰੇ ਸ਼ਹਿਰ ਕਾਦੀਆ ਨੂੰ ਕਾਗਰਸੀ ਵਰਕਰਾ ਤੇ ਸ਼ਹਿਰ ਵਾਸੀਆ ਵਲੋ ਪੂਰੇ ਜੋਰਾ ਸ਼ੋਰਾ ਤੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਗਰਸੀ ਲੀਡਰ ਅਸ਼ਵਨੀ ਕੁਮਾਰ, ਯੂਥ ਕਾਗਰਸ ਕਾਦੀਆ ਪ੍ਰਧਾਨ ਅਭਿਸ਼ੇਕ ਗੁਪਤਾ, ਮੀਤ ਪ੍ਰਧਾਨ ਹੈਰੀ ਮਹਾਜਨ, ਸੁਖਜੀਤ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਰਿੱਕੀ ਅਬਰੋਲ, ਵਿੱਕੀ ਮਹਾਜਨ, ਅਜੈਪਾਲ ਸਿੰਘ , ਸੁਖਵਿੰਦਰਪਾਲ ਸਿੰਘ ਸੁੱਖ, ਹਰਪ੍ਰੀਤ ਸਿੰਘ ਮਾਹਲ, ਸਰਬਜੀਤ ਸਿੰਘ ਮਾਹਲ, ਦੀਪਕ ਲੱਡਾ, ਰਮੇਸ ਕੁਮਾਰ , ਸੁਰਿੰਦਰ ਪੱਪੀ ਸ਼ਰਮਾ, ਸੋਮ ਨਾਥ ਸਰਮਾ, ਨਰਿੰਦਰ ਕੁਮਾਰ ਐਮ ਸੀ , ਨਰਿੰਦਰ ਗੁਪਤਾ, ਅਮਰਜੀਤ ਸਿੰਘ, ਵਿਨੋਦ ਕੁਮਾਰ ਟੋਨੀ, ਅਸੋਕ ਕੁਮਾਰ, ਅਰਵਿੰਦਰ ਜੁਲਕਾ, ਈਸਵਰ ਜੁਲਕਾ, ਗੋਪਾਲ ਸਲਹੋਤਰਾ, ਰਿਪੁਲ ਸਰਮਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਗਰਸੀ ਵਰਕਰ ਤੇ ਸਹਿਰ ਵਾਸੀ ਮੁਬਾਰਕਬਾਦ ਦੇਣ ਪਹੁੰਚੇ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਦਾ ਪਹਿਲੀ ਵਾਰ ਕਾਦੀਆਂ ਪਹੁੰਚਣ ’ਤੇ ਸਾਨਦਾਰ ਸਵਾਗਤ



