Skip to content
Independent perspectives. Global stories.
BREAKING

ਸ੍ਰ: ਸੁਖਬੀਰ ਸਿੰਘ ਬਾਦਲ ਨੇ ਭਾਈ ਰੂਪਾ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ

Share this story

image ਭਾਈ ਰੂਪਾ, 22 ਮਾਰਚ (ਜਸਪਾਲ ਸਿੰਘ, ਜੱਜਵੀਰ ਜਲਾਲ)- ਅੱਜ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਭਾਈ ਰੂਪਾ ਵਿਖੇ ਆਪਣੇ ਵਰਕਰਾਂ ਨਾਲ ਮਾਹਾਰਾਜਾ ਪੈਲੇਸ ਬੱਸ ਸਟੈਂਡ ਭਾਈ ਰੂਪਾ ਵਿਖੇ ਹਲਕਾ ਪੱਧਰੀ ਮੀਟਿੰਗ ਕੀਤੀ । ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਵਰਕਰਾਂ ਨੂੰ ਹੌਂਸਲਾ ਦਿੱਤਾ ਗਿਆ ਕਿ ਭਾਂਵੇ ਪੰਜਾਬ ਵਿੱਚ ਹੁਣ ਸਰਕਾਰ ਕਾਂਗਰਸ ਦੀ ਹੀ ਬਣ ਗਈ ਹੈ । ਪਰ ਰਾਜ ਹਜੇ ਵੀ ਆਪਣਾ ਹੀ ਚਲੇਗਾ ਕਿਉਂਕਿ ਆਪਾਂ ਕਾਂਗਰਸ ਨੂੰ ਸਿਰਫ ਪੰਜ ਸਾਲ ਵਾਸਤੇ ਫਰਜੀ ਚਾਰਜ ਹੀ ਦਿੱਤਾ ਹੈ । ਸ੍ਰ: ਸੁਖਬੀਰ ਸਿੰਘ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅਸੀਂ ਖੁਲੀਆਂ ਗਰਾਂਟਾਂ ਦਿਤੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਪਰ ਲੋਕਾਂ ਨੂੰ ਇਹ ਖੁੱਲੇ ਗੱਫੇ ਹਾਜ਼ਮ ਨਹੀਂ ਆਏ ਇਸ ਕਰਕੇ ਲੋਕਾਂ ਨੇ ਸਾਡੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਤੇ ਕਾਂਗਰਸ ਦੀ ਸਰਕਾਰ ਵਿੱਚ ਹੁਣ ਲੋਕਾਂ ਨੂੰ ਪਤਾ ਲਗੇਗਾ ਜਦੋਂ ਕੋਈ ਵੀ ਕੰਮ ਨਾ ਹੋਇਆ ਜਿੱਥੇ ਸਾਡੀ ਸਰਕਾਰ ਵੇਲੇ ਕੋਈ ਵੀ ਕੰਮ ਭਾਵੇਂ ਉਹ ਸੜਕ ਹੋਵੇ ਕੋਈ ਗਲੀ ਹੋਵੇ ਅੱਧ ਵਿਚਕਾਰ ਰਹਿ ਗਈ ਇਹਨਾਂ ਨੇ ਤਾਂ ਬਣਾਉਣੀ ਨੀ ਸਾਡੀ ਸਰਕਾਰ ਨੂੰ ਪੰਜ ਸਾਲ ਬਾਅਦ ਦੁਬਾਰਾ ਆ ਕੇ ਬਣਾਉਣੀ ਪਵੇਗੀ। ਉਹਨਾਂ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਅਕਾਲੀ ਵਰਕਰ ਸਿਰੋਪੇ ਨਹੀਂ ਖਰੀਦੇਗਾ ਸਿਰੋਪਾ ਅੱਜ ਤੋਂ ਬਾਅਦ ਕਿਸੇ ਵਰਕਰ ਦੇ ਪਾਉਣਾ ਹੀ ਨਹੀਂ ਕਿਉਂਕਿ ਸਾਨੂੰ ਰੱਗੜਿਆ ਹੀ ਸਿਰੋਪੇ ਵਾਲਿਆਂ ਨੇ ਹੈ ਨਾਲੇ ਸਿਰੋਪਾ ਲੈ ਜਾਂਦੇ ਐ ਨਾਲੇ ਵੋਟ ਨੀ ਪਾਉਂਦੇ।ਨਾਲ ਇਹ ਵੀ ਸਬੋਧੰਨ ਕੀਤਾ ਕਿ ਕਿਸੇ ਵੀ ਅਕਾਲੀ ਵਰਕਰ ਨਾਲ ਧੱਕਾ ਹੁੰਦਾ ਹੈ ਜਾਂ ਅਕਾਲੀ ਵਰਕਰ ਨਾਲ ਕੋਈ ਪੰਗਾ ਲੈਂਦਾ ਤਾਂ ਸਾਰੇ ਵਰਕਰ ਇੱਕਠੇ ਹੋ ਜਾਵੋ।ਉੱਧਰ ਸਿੰਕਦਰ ਸਿੰਘ ਮਲੂਕਾ ਵੱਲੋਂ ਵੀ ਇਹ ਕਿਹਾ ਕਿ ਲੋਕ ਹੀ ਨਾਸ਼ੁਕਰੇ ਹੋ ਗਏ ਕਿ ਸਾਨੂੰ ਵੋਟਾਂ ਨਹੀਂ ਪਾਈਆਂ।ਸਰਕਾਰ ਵੱਲੋਂ ਜੋ ਲੋਕਾਂ ਦੇ ਕੰਮ ਕੀਤੇ ਗਏ ਲੋਕ ਉਸਨੂੰ ਭੁੱਲ ਗਏ ਹਨ।ਅਤੇ ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ । ਇਸ ਮੌਕੇ ਤੇ ਸਤਨਾਮ ਸਿੰਘ ਭਾਈ ਰੂਪਾ ,ਸੁਰਜੀਤ ਸਿੰਘ ,ਗੁਰਮੇਲ ਸਿੰਘ ਮੇਲੀ,ਕੌਰ ਸਿੰਘ,ਬੂਟਾ ਸਿੰਘ,ਉਤਾਰ ਸਿੰਘ ਸਾਬਕਾ ਸਰਪੰਚ,ਹਰਵਿੰਦਰ ਸਿੰਘ ਡੀ.ਸੀ. ,ਕੁਲਦੀਪ ਸਿੰਘ ਜਗਦੀਸ਼ ਸਿੰਘ ਪੱਪੂ ਜਾਲਾਲ, ਗੁਲਾਬ ਚੰਦ ਸਿੰਗਲਾ ਜਲਾਲ,ਗੁਰਬਚਨ ਸਿੰਘ ਕਲੇਰ ਜਲਾਲ, ਬੂਟਾ ਸਿੰਘ ਨੰਬਰਦਾਰ ਜਲਾਲ,ਪਰੀਤਮ ਸਿੰਘ ਜਲਾਲ ਆਦਿ ਹਾਜ਼ਰ ਸਨ।

WRITTEN BY