ਧਨੌਲਾ, 21 ਮਾਰਚ (ਸਰਾਜ ਘਨੌਰ, ਇਕਬਾਲ ਨਹਿਲ)- ਮੰਡੀ ਧਨੌਲਾ ਦਿਨੋ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾ ਨੇ ਖਲਬਲੀ ਮਚਾਈ ਹੋਈ ਹੈ। ਜਿਸ ਕਾਰ ਬੀਤੀ ਸੋਮਵਾਰ ਦੀ ਰਾਤ ਉਨ੍ਹਾਂ ਹੀ ਚੋਰਾਂ ਨੇ ਇੱਕ ਚਾਹ ਦੁੱਧ ਦੀ ਦੁਕਾਨ ਤੇ ਚੋਰੀ ਕਰਨ ਤੋਂ ਬਾਅਦ ਐਮਪੀ ਮੋਟਰਜ਼ ਵਾਲੀ ਦੁਕਾਨ ਤੇ ਚੋਰੀ ਕਰਕੇ ਅੱਗ ਲਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਥਾਣਾਂ ਧਨੌਲਾ ਦੇ ਐਸਐਚਓ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੇਰੇ 3 ਵਜੇਂ ਦੇ ਕਰੀਬ ਭੋਲਾ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਦੇਖਿਆ ਕਿ ਧਨੌਲਾ ਟਰੱਕ ਯੂਨੀਅਨ ਨਜਦੀਕ ਐਮਪੀ ਮੋਟਰਜ਼ ਦੁਕਾਨ ਅੰਦਰੋ ਧੂੰਆਂ ਨਿੱਕਲ ਰਿਹਾ ਹੈ ਇਹ ਸੋਚਿਆ ਕਿ ਚੋਰ ਅੰਦਰ ਸਿਗਰਟਾ ਪੀ ਰਹੇ ਹਨ ਤਰੁੰਤ ਹੀ ਦੁਕਾਨ ਦੀ ਘੇਰਾਬੰਦੀ ਕਰਕੇ ਸਾਟਰ ਚੁਕਿੱਆ ਤਾਂ ਦੇਖਿਆ ਦੁਕਾਨ ਪਏ ਅੰਦਰਲੇ ਸਮਾਨ ਅੱਗ ਨਾਲ ਸੜ੍ਹ ਰਿਹਾ ਸੀ ਤਰੁੰਟ ਹੀ ਅੱਗ ਬੁਝਾਈ ਗਈ। ਐਮਪੀ ਮੋਟਰਜ਼ ਦੇ ਮਾਲਕ ਵਿਜੈ ਕੁਮਾਰ ਪੁੱਤਰ ਸੱਤਪਾਲ ਤੇ ਮਨਿੰਦਰ ਨੇ ਦੱਸਿਆ ਕਿ ਦੁਕਾਨ ਅੰਦਰ ਟਰੱਕਾਂ ਦੀਆਂ ਆਰਸੀ ਤੇ ਹੋਰ ਜਰੂਰੀ ਕਾਗਜ਼ਆਤ ਸਨ ਜਿਨ੍ਹਾਂ ਨੂੰ ਇਨ੍ਹਾਂ ਚੋਰਾਂ ਨੇ ਅੱਗ ਲਾ ਦਿੱਤੀ ਨਾਲ ਹੀ ਹੀ ਦੁਕਾਨ ’ਚ ਪਿਆ ਹੋਰ ਸਮਾਨ ਵੀ ਸੜ੍ਹਕੇ ਸੁਆਹ ਹੋ ਗਿਆ। ਕਾਲੇ ਨੇ ਦੱਸਿਆ ਕਿ ਚੋਰਾਂ ਨੇ ਕੁੱਝ ਸਮਾਨ ਦੁਕਾਨ ਅੰਦਰ ਹੀ ਖਿਲਾਰ ਦਿੱਤਾ ਅਤੇ ਠੰਡੇ ਦੀ ਬੁੋਤਲਾ ਜੂਸ ਤੇ ਚਾਕਲੇਟ, ਟੋਫੀਆ ਬਗੈਰਾ ਆਦਿ ਚੁੱਕ ਕੇ ਲੈ ਗਏ ਨਾਲ ਹੀ ਸਕੂੁਲ ਦੇ ਸਾਈਕਲ ਸਟੈਡ ਦੇ ਸੈਡ ਉਪਰ ਸੁੱਟ ਦਿੱਤਾ ਗਿਆ। ਮੌਕੇ ਤੇ ਸੱਕ ਦੇ ਅਧਾਰ ਤੇ ਕੁੱਝ ਨੌਜਵਾਨਾਂ ਨੂੰ ਪੁੱਛਗਿੱਸ ਲਈ ਬੁਲਾਇਆ ਗਿਆ ਜਿਨ੍ਹਾਂ ਤੋਂ ਡੀਐਸਪੀ ਬਰਨਾਲਾ ਪਲਵਿੰਦਰ ਸਿੰਘ ਚੀਮਾ ਪੁੱਛਗਿੱਸ ਕਰ ਰਹੇ ਹਨ। ਚੋਰਾਂ ਵੱਲੋਂ ਫਿਲਮੀ ਲਹਿਜ਼ੇ ਅੰਦਾਜ਼ ਨਾਲ ਦਿੱਤੀ ਧਮਕੀ ਕਾਰਨ ੍ਰ ਸਮੂਹ ਧਨੌਲਾ ਨਿਵਾਸੀਆਂ ਅੰਦਰ ਡਰ ਦਾ ਮਹੌਲ ਬਣਿਆ ਹੋਇਆ ਪਿਆ ਸੀ ਕਿ ਚੋਰਾਂ ਵੱਲੋਂ ਅੱਤਵਾਦੀਆਂ ਵਾਗੂ ਦਿੱਤੀ ਧਮਕੀ ਸੀ ਕਿ ਕੋਈ ਜਾਣਨਾ ਜਰੂਰੀ ਨਹੀ ਕਿ ਬੱਚਾ ਹਾਂ ਜਾ ਬੁੱਢਾ ਹਾਂ ਸਾਡਾ ਚਾਰ ਦਾ ਗਰੁੱਪ ਹੈ ।
ਅਣ-ਪਛਾਤੇ ਚੋਰਾਂ ਨੇ ਦੋ ਦੁਕਾਨਾਂ ’ਚ ਚੋਰੀ ਕਰਨ ਤੋਂ ਬਾਅਦ ਇੱਕ ਦੁਕਾਨ ਨੂੰ ਲਾਈ ਅੱਗ



