Skip to content
Independent perspectives. Global stories.
BREAKING

ਪੋਸਟਪੋਨ ਨਹੀਂ ਹੋਵੇਗੀ ਰਣਬੀਰ-ਆਲੀਆ ਦੀ ‘ਡ੍ਰੈਗਨ’, ਇਸ ਮਹੀਨੇ ਤੋਂ ਸ਼ੂਟਿੰਗ ਹੋਵੇਗੀ ਸ਼ੁਰੂ

Share this story

2017_3image_09_38_2650600001138803-FotorCreated-1468141852-334-640x480-ll ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ ਤੋਂ ਬਾਅਦ ਰਣਬੀਰ ਕਪੂਰ ‘ਡ੍ਰੈਗਨ’ ‘ਚ ਰੁੱਝਣ ਵਾਲੇ ਹਨ। ਅਯਾਨ ਮੁਖਰਜ਼ੀ ਦੀ ਇਹ ਫਿਲਮ ਐਕਸ਼ਨ ‘ਤੇ ਆਧਾਰਿਤ ਦੱਸੀ ਜਾ ਰਹੀ ਹੈ। ਇਸ ‘ਚ ਵਿਦੇਸ਼ੀ ਸਟੰਟਮੈਨ ਦੀ ਮਦਦ ਲਈ ਜਾਵੇਗੀ। ਰਣਬੀਰ ਕਪੂਰ ਉਸ ਦੇ ਨਾਲ ਤੀਜੀ ਵਾਰ ਕੰਮ ਕਰੇਗਾ। ਇਸ ਤੋਂ ਪਹਿਲਾਂ ਇਹ ਜੋੜੀ ਫਿਲਮ ‘ਵੈਕਅਪ ਸਿਡ’ ਅਤੇ ‘ਯੇ ਜਵਾਨੀ ਹੈ ਦੀਵਾਨੀ’ ‘ਚ ਕੰਮ ਕਰ ਚੁੱਕੇ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਇਸ ਫਿਲਮ ਦਾ ਬਜਟ ਜ਼ਿਆਦਾ ਹੋਣ ਕਰਕੇ ਇਹ ਅਗਲੇ ਸਾਲ ਲਈ ਪੋਸਟਪੋਨ ਹੋ ਗਈ ਹੈ ਪਰ ਸੂਤਰਾਂ ਮੁਤਾਬਕ ਰਣਬੀਰ, ਸੰਜੇ ਦੱਤ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਕਰਨ ਤੋਂ ਤੁਰੰਤ ਬਾਅਦ ‘ਡ੍ਰੈਗਨ’ ਦੀ ਸ਼ੂਟਿੰਗ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ‘ਡ੍ਰੈਗਨ’ ਦੀ ਸ਼ੂਟਿੰਗ ਇਸ ਸਾਲ ਸਤੰਬਰ ਅਤੇ ਅਕਤੂਬਰ ‘ਚ ਸ਼ੁਰੂ ਹੋ ਜਾਵੇਗੀ। ‘ਡ੍ਰੈਗਨ’ ਦੇ ਜ਼ਰੀਏ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਿਹਾ ਹੈ। ਅਯਾਨ ਦੀ ਇਸ ਫਿਲਮ ‘ਚ ਰਣਬੀਰ ਅਤੇ ਆਲੀਆ ਤੋਂ ਇਲਾਵਾ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ। ਇਸ ਸਮੇਂ ਰਣਬੀਰ ਰਾਜਕੁਮਾਰ ਹਿਰਾਨੀ ਦੀ ਫਿਲਮ ‘ਚ ਰੁੱਝੇ ਹੋਏ ਹਨ।

WRITTEN BY