Skip to content
Independent perspectives. Global stories.
BREAKING

ਐਕਸ਼ਨ ਖਿਲਾੜੀ ਨੇ ਮਰਦਾਂ ਨੂੰ ਮਹਿਲਾਵਾਂ ਤੋਂ ਸਾਵਧਾਨ ਰਹਿਣ ਦੇ ਦਿੱਤੇ ਸੁਝਾਅ

Share this story

t ਮੁੰਬਈ— ਦਿੱਲੀ ਦੇ ਕਨਾਟ ਪਲੈਸ ‘ਚ ਆਪਣੀ ਫਿਲਮ ‘ਨਾਮ ਸ਼ਬਾਨਾ’ ਦੇ ਪ੍ਰਮੋਸ਼ਨ ਲਈ ਆਏ ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਸੂਤਰਾਂ ਨਾਲ ਗੱਲਬਾਤ ਦੌਰਾਨ ‘ਨਾਮ ਸ਼ਬਾਨਾ’ ਬਾਰੇ ਕਾਫੀ ਗੱਲਾਂ ਕੀਤੀਆਂ। ਜਦੋਂ ਅਕਸ਼ੈ ਕੁਮਾਰ ਤੋਂ ਪੁੱਛਿਆ ਗਿਆ ਕਿ ਇਸ ਫਿਲਮ ‘ਚ ਜਾਜੂਸ ਬਣਨ ਦੀ ਕਹਾਣੀ ‘ਚ ਇੱਕ ਮਹਿਲਾ ਜਾਸੂਸ ਨੂੰ ਹੀ ਕਿਉਂ ਚੁਣਿਆ ਗਿਆ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਕਸ਼ੈ ਨੇ ਕਿਹਾ, ”ਮਹਿਲਾਵਾਂ ਪੁਰਸ਼ਾਂ ਤੋਂ ਜ਼ਿਆਦਾ ਬੇਹਿਤਰ ਜਾਜੂਸੀ ਕਰ ਸਕਦੀਆਂ ਹਨ ਅਤੇ ਇਹ ਗੱਲ ਸੀ. ਆਈ. ਏ. ਦੀ ਰਿਪੋਰਟ ‘ਚ ਵੀ ਸਾਬਿਤ ਹੋਇਆ ਹੈ। ਅਕਸ਼ੈ ਕੁਮਾਰ ਨੇ ਪੁਰਸ਼ਾਂ ‘ਤੇ ਚੁਟਕੀ ਲਾਉਂਦੇ ਹੋਏ ਅੱਗੇ ਇਹ ਕਿਹਾ ਕਿ ਹਰ ਪਤੀ ਇਹ ਜਾਣਦਾ ਹੈ ਕਿ ਮਹਿਲਾਵਾਂ ਕਿੰਨੀ ਚੰਗੀ ਜਾਸੂਸੀ ਕਰ ਸਕਦੀਆਂ ਹਨ।” 

ਜ਼ਿਕਰਯੋਗ ਹੈ ਕਿ ਮਹਿਲਾਵਾਂ ਨੂੰ ਬੈਸਟ ਜਾਸੂਸੀ ਦੱਸਦੇ ਹੋਏ ਅਕਸ਼ੇ ਨੇ ਮਰਦਾਂ ਨੂੰ, ਖਾਸ ਤੌਰ ‘ਤੇ ਪਤੀਆਂ ਨੂੰ ਮਹਿਲਾਵਾਂ ਤੋਂ ਸਾਵਧਾਨ ਰਹਿਣ ਦੇ ਤਰੀਕੇ ਦੱਸੇ। ਅਕਸ਼ੈ ਨੇ ਫਿਲਮ ਦੀ ਥੀਮ ‘ਤੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਇੱਕ ਯੂਨਿਕ ਕੰਸੇਪਟ ਹੈ, ਜਿਸ ਨੂੰ ਦੇਖਣ ‘ਚ ਲੋਕਾਂ ਨੂੰ ਮਜਾ ਆਵੇਗਾ ਅਤੇ ਨਾਲ ਹੀ ਫਿਲਮ ਦੇਖਣ ਤੋਂ ਬਾਅਦ ਸੋਸਾਇਟੀ ‘ਚ ਮਹਿਲਾਵਾਂ ਦੀ ਭੂਮਿਕਾ ਅਤੇ ਸਸ਼ਤਕ ਹੋਵੇਗੀ।

WRITTEN BY