Skip to content
Independent perspectives. Global stories.
BREAKING

ਭਾਰਤੀ ਹੁਨਰ ਨੂੰ ਖਿੱਚਣ ਲਈ ਕੈਨੇਡਾ ਵੱਲੋਂ ਤਿਆਰੀ

Share this story

57-copy-300x200 ਨਿਊਯਾਰਕ, 19 ਮਾਰਚ- ਕੈਨੇਡਾ ਨੂੰ ਉਮੀਦ ਹੈ ਕਿ ਉਸ ਦੀ ਆਲਮੀ ਹੁਨਰ ਨੂੰ ਲੁਭਾਉਣ ਵਾਲੀ ਨਵੀਂ ਰਣਨੀਤੀ ਭਾਰਤ ਤੇ ਹੋਰ ਮੁਲਕਾਂ ਤੋਂ ਉੱਚ ਮੁਹਾਰਤ ਵਾਲੇ ਪੇਸ਼ੇਵਰਾਂ ਨੂੰ ਖਿੱਚੇਗੀ, ਜੋ ਕੈਨੇਡੀਆਈ ਕੰਪਨੀਆਂ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ।
ਕੈਨੇਡਾ ਦੀ ਰੁਜ਼ਗਾਰ ਤੇ ਕਿਰਤ ਵਿਕਾਸ ਮੰਤਰੀ ਪੈਟੀ ਹਜਦੂ ਨੇ ਦੱਸਿਆ ਕਿ ਕੈਨੇਡਾ ਵਿੱਚ ਵਧਦੇ-ਫੁੱਲਦੇ ਭਾਰਤੀ ਭਾਈਚਾਰੇ ਉਤੇ ਸਾਨੂੰ ਮਾਣ ਹੈ। ਭਾਰਤੀ ਦੇਸ਼ ਦੇ ਸਾਰੇ ਸੂਬਿਆਂ ਵਿੱਚ ਫੈਲੇ ਹੋਏ ਹਨ ਅਤੇ ਵੱਖ ਵੱਖ ਤਰੀਕਿਆਂ ਨਾਲ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੈਨੇਡੀਆਈ ਕੰਪਨੀਆਂ ਨੂੰ ਭਾਰਤ ਵਿੱਚੋਂ ਕੋਈ ਮੁਲਾਜ਼ਮ ਲੱਭਦਾ ਹੈ, ਜੋ ਉਨ੍ਹਾਂ ਦੀਆਂ ਲੋੜਾਂ ਦੇ ਅਨੁਕੂਲ ਹੈ ਤਾਂ ਉਹ ਯਕੀਨਨ ਉਸ ਨੂੰ ਲਿਆ ਸਕਣਗੀਆਂ। ਇੱਥੇ ਸੰਯੁਕਤ ਰਾਸ਼ਟਰ ਦੇ ਔਰਤਾਂ ਦੀ ਸਥਿਤੀ ਬਾਰੇ ਕਮਿਸ਼ਨ ਦੇ ਸੈਸ਼ਨ ਵਿੱਚ ਭਾਗ ਲੈਣ ਪੁੱਜੀ ਕੈਨੇਡੀਆਈ ਮੰਤਰੀ ਨੇ ਕਿਹਾ ਕਿ ‘ਆਲਮੀ ਹੁਨਰ ਸਰੋਤ’ ਰਣਨੀਤੀ ਕੈਨੇਡੀਆਈ ਕੰਪਨੀਆਂ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਤੇ ਹੋਰ ਖੇਤਰਾਂ ਵਿੱਚ ਜੇ ਕੰਪਨੀਆਂ ਵਿਸ਼ੇਸ਼ ਹੁਨਰ ਵਾਲੇ ਪੇਸ਼ੇਵਰਾਂ ਨੂੰ ਲਿਆਉਣ ਦੇ ਯੋਗ ਹੋਣਗੀਆਂ ਤਾਂ ਇਸ ਨਾਲ ਕੈਨੇਡਾ ਵਿੱਚ ਨੌਕਰੀਆਂ ਦੇ ਮੌਕੇ ਵਧਣਗੇ।
ਹਜਦੂ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ 10 ਦਿਨਾਂ ਵਿੱਚ ਵਰਕ ਪਰਮਿਟ ਦੇਣਾ ਯਕੀਨੀ ਬਣਾਏਗਾ, ਜਦੋਂ ਕਿ ਪਹਿਲਾਂ ਅਜਿਹੇ ਹਾਲਾਤ ਵਿੱਚ ਸੱਤ ਤੋਂ ਦਸ ਮਹੀਨੇ ਲਗਦੇ ਸਨ।

WRITTEN BY