ਨਵੀਂ ਦਿੱਲੀ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੂੰ ਗ੍ਰਿਫਤਾਰ ਕੀਤਾ ਹੈ।ਕਾਬੂ ਕੀਤਾ ਗਿਆ ਵਿਅਕਤੀ ਮੌਜੂਦਾ ਸਮੇਂ ’ਚ ‘ਆਪ’ ਦੇ ਯੁਵਾ ਵਿੰਗ ਦਾ ਪ੍ਰਧਾਨ ਹੈ।ਪੁਲਿਸ ਨੇ ਨਜੀਬ ਤੋਂ ਲੁੱਟੀ ਗਈ ਵੀ ਬਰਾਮਦ ਕਰ ਲਈ ਹੈ।ਪੁਲਿਸ ਮੁਤਾਬਕ ਬੀਤੀ 12 ਮਾਰਚ ਨੂੰ ਨਜੀਬ ਅਤੇ ਉਸ ਦੇ ਦੋਸਤਾਂ ਨੇ ਬੰਦੂਕ ਦੀ ਨੋਕ ‘ਤੇ ਦਿੱਲੀ ਦੇ ਮੌਜਪੁਰ ਇਲਾਕੇ ‘ਚ ਇੱਕ ਵਿਅਕਤੀ ਤੋਂ 25 ਲੱਖ ਰੁਪਏ ਲੁੱਟੇ ਸਨ।ਲੁੱਟ ਦੌਰਾਨ ਬਦਮਾਸ਼ਾ ਨੇ ਫਾਈਰਿੰਗ ਵੀ ਕੀਤੀ ਸੀ ਜਿਸ ਦੇ ਚਲਦਿਆ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਸੀ। ਮੌਕੇ ਤੋਂ ਭੱਜਦੇ ਸਮੇਂ ਰਾਹਗੀਰਾਂ ਨੇ ਫੁਰਕਾਨ ਨਾਮਕ ਬਦਮਾਸ਼ ਨੂੰ ਦਬੋਚ ਲਿਆ ਸੀ।ਪੁਲਿਸ ਜਾਂਚ ’ਚ ਪਤਾ ਲੱਗਿਆ ਹੈ ਵਾਂਟਡ ਬਦਮਾਸ਼ ਫੁਰਕਾਨ ਹੀ ਇਸ ਗੈਂਗ ਦਾ ਲੀਡਰ ਹੈ। ਫੁਰਕਾਨ ਇਸ ਤੋਂ ਪਹਿਲਾਂ ਵੀ ਲੁੱਟ ਖੋਹ ਦੀਆਂ 2 ਘਟਨਾਵਾਂ ਨੂੰ ਅੰਜਾਬ ਦੇ ਚੁੱਕਾ ਹੈ। ਪੁਲਿਸ ਨੇ ਫੁਰਕਾਨ ਦੀ ਨਿਸ਼ਾਨਦੇਹੀ ‘ਤੇ ਹੀ ਜੌਨੀ, ਫੈਸਲ, ਨਾਵੇਦ ਅਤੇ ਉਸ ਦੇ ਭਾਈ ਨਜੀਬ ਨੂੰ ਗ੍ਰਿਫਤਾਰ ਕੀਤਾ ਹੈ। ਨਜੀਬ ਜੋ ਆਪ ਦੇ ਯੁਵਾ ਵਿੰਗ ਦਾ ਪ੍ਰਧਾਨ ਹੈ ਉਸ ਤੋਂ ਪੁਲਿਸ ਨੇ 16 ਲੱਖ 6 ਹਜਾਰ ਰੁਪਏ ਵੀ ਬਰਾਮਦ ਕਰ ਲਏ ਹਨ।
‘ਆਪ’ ਆਗੂ ਨੇ ਗੰਨ ਪੁਆਇੰਟ ’ਤੇ ਲੁੱਟੇ 25 ਲੱਖ ਰੁਪਏ



