ਫਿਰੋਜ਼ਪੁਰ, 17 ਮਾਰਚ (ਇੰਦਰਜੀਤ ਸੋਢੀ, ਗੁਰਬਚਨ ਸੋਨੂੰ)- ਮਲੇਰਕੋਟਲਾ ਦੀ ਵਿਧਾਇਕ ਰਜੀਆ ਸੁਲਤਾਨ ਨੂੰ ਪੰਜਾਬ ਦੀ ਰਾਜ ਮੰਤਰੀ (ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ) ਨਿਯੁਕਤ ਕਰਨ ਤੋਂ ਬਾਅਦ ਫਿਰੋਜ਼ਪੁਰ ਵਾਸੀਆਂ ਨੇ ਖ਼ੁਸ਼ੀ ਜਾਹਰ ਕੀਤੀ ਅਤੇ ਇਸ ਖ਼ੁਸ਼ੀ ਦੌਰਾਨ ਉਨ੍ਹਾਂ ਨੇ ਲੱਡੂ ਵੰਡੇ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਉ¤ਪ-ਪ੍ਰਧਾਨ ਜਾਵੇਦ ਅਖ਼ਤਰ ਨੇ ਵਿਧਾਇਕ ਰਜੀਆ ਸੁਲਤਾਨਾ ਨੂੰ ਰਾਜ ਮੰਤਰੀ ਬਣਾਉਣ ਤੇ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਜਾਵੇਦ ਅਖ਼ਤਰ ਨੇ ਕਿਹਾ ਕਿ ਕੈਪਟਨ ਨੇ ਮੰਤਰੀ ਮੰਡਲ ਵਿੱਚ ਮਹਿਲਾ ਨੂੰ ਸਥਾਨ ਦੇ ਕੇ ਦੇਸ਼-ਭਰ ਵਿੱਚ ਮਹਿਲਾਵਾਂ ਦਾ ਸਨਮਾਨ ਕੀਤਾ ਹੈ। ਇਸ ਮੌਕੇ ਤੇ ਸਬਜ਼ੀ ਮੰਡੀ ਦੇ ਪ੍ਰਧਾਨ ਅਸ਼ੋਕ ਕੁਮਾਰ, ਇਰਸ਼ੂ ਸੂਦ, ਡਾ. ਗਗਨ ਦੁਆ, ਮੁਹੰਮਦ ਮੁਸਤਕੀਨ, ਨਿਰਮਲ ਸਿੰਘ (ਟੀਟੂ) ਨੇ ਵੀ ਰਾਜ ਮੰਤਰੀ ਬਣਨ ਤੇ ਰਜੀਆ ਸੁਲਤਾਨਾਂ ਨੂੰ ਵਧਾਈ ਦਿੱਤੀ।
ਰਜੀਆ ਸੁਲਤਾਨ ਦੇ ਰਾਜ ਮੰਤਰੀ ਬਣਨ ਤੇ ਫਿਰੋਜ਼ਪੁਰ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ



