ਬਠਿੰਡਾ, 17 ਮਾਰਚ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਪੰਜਾਬ ਵਿੱਚ 10 ਸਾਲਾਂ ਦੇ ਸੰਤਾਪ ਤੋਂ ਬਾਅਦ ਸਤਾ ਵਿੱਚ ਆਈ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਹੌਂਸਲੇ ਪੂਰੀ ਤਰ•ਾਂ ਬੁਲੰਦ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਸਰੀ ਵਾਰ ਰਸਮੀਂ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਹਨਾ ਦੇ ਨਾਲ ਵਿੱਤ ਅਤੇ ਐਕਸਾਈਜ਼ ਵਿਭਾਗ ਦੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਹੁੰ ਚੁੱਕੀ ਜਿਸ ਕਰਕੇ ਪੂਰੇ ਪੰਜਾਬ ਦੇ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਕੈਪਟਨ ਦੇ ਦੂਸਰੀ ਵਾਰ ਮੁੱਖ ਮੰਤਰੀ ਬਨਣ ਅਤੇ ਸ.ਬਾਦਲ ਦੇ ਕੈਬਨਿਟ ਮੰਤਰੀ ਬਨਣ ਦੀ ਖੁਸ਼ੀ ਵਿੱਚ ਅੱਜ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਫਤਰ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਝੁੰਬਾ ਦੀ ਅਗਵਾਈ ਵਿੱਚ ਇੱਕਤਰ ਹੋਕੇ ਲੱਡੂ ਵੰਡੇ ਅਤੇ ਪਟਾਕੇ ਚਲਾਏ।ਮੁੱਖ ਜਿਲ•ਾ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦਾ ਮੁੱਢਲਾ ਕੰਮ ਬੇਰੁਜ਼ਗਾਰੀ ਨੂੰ ਖਤਮ ਕਰਨਾ, ਨਸ਼ਿਆਂ ਦਾ ਖਾਤਮਾ ਅਤੇ ਘਰ ਘਰ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣਾ ਤਾਂ ਜੋ ਪੰਜਾਬ ਨੂੰ ਮਜਬੂਤ ਰਾਹਾਂ ਵੱਲ ਲਿਜਾਇਆ ਜਾ ਸਕੇ। ਉਹਨਾ ਸੂਬੇ ਵਿੱਚ ਕਾਂਗਰਸ ਦੀ ਇਤਿਹਾਸ ਜਿੱਤ ਲਈ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਬਲਜੀਤ ਸਿੰਘ ਪ੍ਰਧਾਨ ਯੂਥ, ਰੁਪਿੰਦਰ ਬਿੰਦਰਾ ਜਨਰਲ ਸਕੱਤਰ, ਪ੍ਰੀਤਮ ਬਰਾੜ ਪ੍ਰਧਾਨ ਇੰਟਕ, ਜੋਗਿੰਦਰ ਸਿੰਘ ਰੇਲਵੇ, ਰੋਕੀ ਸ਼ਰਮਾ, ਜਸਵੀਰ ਬੰਟੀ, ਵਿਜੇ ਗੋਇਲ, ਰਾਜਵੀਰ ਸਿੰਘ ਮੀਤ ਪ੍ਰਧਾਨ, ਬਲਰਾਜ ਕਾਲਾ, ਸੰਤੋਸ਼ ਯਾਦਵ, ਰਜਨੀ ਬਾਲਾ, ਰਣਜੀਤ ਕੌਰ ਰੋਮਾਣਾ, ਰਾਜ ਰਾਣੀ, ਕੰਚਨਦੀਪ ਸਿੰਘ, ਹਰੀ ਓਮ, ਹੀਤੇਸ਼ ਗਰਗ, ਰਾਹੁਲ ਯਾਦਵ, ਨੰਦ ਕਿਸ਼ੋਰ, ਡਾ. ਹਰਭਜਨ ਸਾਹੋਤਾ, ਰਾਜਾ ਐਮਸੀ, ਰਜਿੰਦਰ ਗੋਲਡੀ, ਰਵੀ ਗਰਗ, ਮਨਦੀਪ ਮਿੱਤੀ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
ਰਜੀਆ ਸੁਲਤਾਨ ਦੇ ਰਾਜ ਮੰਤਰੀ ਬਣਨ ਤੇ ਫਿਰੋਜ਼ਪੁਰ ਦੇ ਲੋਕਾਂ ਵਿੱਚ ਖ਼ੁਸ਼ੀ ਦੀ ਲਹਿਰ
ਫਿਰੋਜ਼ਪੁਰ, 17 ਮਾਰਚ (ਇੰਦਰਜੀਤ ਸੋਢੀ, ਗੁਰਬਚਨ ਸੋਨੂੰ)- ਮਲੇਰਕੋਟਲਾ ਦੀ ਵਿਧਾਇਕ ਰਜੀਆ ਸੁਲਤਾਨ ਨੂੰ ਪੰਜਾਬ ਦੀ ਰਾਜ ਮੰਤਰੀ (ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ) ਨਿਯੁਕਤ ਕਰਨ ਤੋਂ ਬਾਅਦ ਫਿਰੋਜ਼ਪੁਰ ਵਾਸੀਆਂ ਨੇ ਖ਼ੁਸ਼ੀ ਜਾਹਰ ਕੀਤੀ ਅਤੇ ਇਸ ਖ਼ੁਸ਼ੀ ਦੌਰਾਨ ਉਨ੍ਹਾਂ ਨੇ ਲੱਡੂ ਵੰਡੇ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਉੱਪ-ਪ੍ਰਧਾਨ ਜਾਵੇਦ ਅਖ਼ਤਰ ਨੇ ਵਿਧਾਇਕ ਰਜੀਆ ਸੁਲਤਾਨਾ ਨੂੰ ਰਾਜ ਮੰਤਰੀ ਬਣਾਉਣ ਤੇ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਜਾਵੇਦ ਅਖ਼ਤਰ ਨੇ ਕਿਹਾ ਕਿ ਕੈਪਟਨ ਨੇ ਮੰਤਰੀ ਮੰਡਲ ਵਿੱਚ ਮਹਿਲਾ ਨੂੰ ਸਥਾਨ ਦੇ ਕੇ ਦੇਸ਼-ਭਰ ਵਿੱਚ ਮਹਿਲਾਵਾਂ ਦਾ ਸਨਮਾਨ ਕੀਤਾ ਹੈ। ਇਸ ਮੌਕੇ ਤੇ ਸਬਜ਼ੀ ਮੰਡੀ ਦੇ ਪ੍ਰਧਾਨ ਅਸ਼ੋਕ ਕੁਮਾਰ, ਇਰਸ਼ੂ ਸੂਦ, ਡਾ. ਗਗਨ ਦੁਆ, ਮੁਹੰਮਦ ਮੁਸਤਕੀਨ, ਨਿਰਮਲ ਸਿੰਘ (ਟੀਟੂ) ਨੇ ਵੀ ਰਾਜ ਮੰਤਰੀ ਬਣਨ ਤੇ ਰਜੀਆ ਸੁਲਤਾਨਾਂ ਨੂੰ ਵਧਾਈ ਦਿੱਤੀ।



