ਜ਼ੀਰਾ 17 ਮਾਰਚ (ਰਾਜਾ)- ਬੀਤੇ ਕੱਲ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨ ਵਲੋ ਆਤਮ ਹੱਤਿਆ ਕਰਨ ਬਾਅਦ ਕਿਸਾਨ ਜਥੇਬੰਦੀਆਂ ਵਲੋ ਪਰਿਵਾਰ ਦੀ ਮਾਲੀ ਮਦਦ ਦੇ ਐਲਾਨ ਨਾ ਹੋਣ ਕਾਰਨ ਕਿਸਾਨ ਦਾ ਅੰਤਿਮ ਸੰਸਕਾਰ ਨਾ ਕਰਨ ਦੇ ਰੋਹ ਤੋ ਡਰਦਿਆ ਅੱਜ ਅੰਤਿਮ ਸੰਸਕਾਰ ਹੋਣ ਤੱਕ ਪੁਲਸ ਪ੍ਰਸ਼ਾਸ਼ਨ ਦੇ ਸਾਰਾ ਦਿਨ ਸਾਹ ਸੂਤੇ ਰਹੇ। ਮ੍ਰਿਤਕ ਕਿਸਾਨ ਸੁੱਚਾ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਤਲਵੰਡੀ ਮੰਗੇ ਖਾਂ ਦਾ ਅੱਜ ਪ੍ਰਸ਼ਾਸ਼ਨ ਵਲੋ ਪਰਿਵਾਰ ਦੀ ਮਾਲੀ ਸਹਾਇਤਾ ਦੇਣ ਦੇ ਐਲਾਨ ਤੋ ਬਾਅਦ ਉਨ੍ਹਾਂ ਦੇ ਨਿੱਜੀ ਪਿੰਡ ਤਲਵੰਡੀ ਮੰਗੇ ਖਾਂ ਵਿਖੇ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਦੀ ਮਜ਼ੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਕਿਸਾਨ ਸੁੱਚਾ ਸਿੰਘ ਨੂੰ ਮਾਮਲੇ ਦੀ ਪੈਰਵਾਈ ਕਰ ਰਹੀ ਕਿਸਾਨ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਬਲਰਾਜ ਸਿੰਘ ਮਲੋਕੇ ਨੇ ਦੱਸਿਆ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਐਸ ਡੀ ਐਮ ਵੀਨੀਤ ਕੁਮਾਰ ਵਲੋਂ ਪੀੜਤ ਪਰਿਵਾਰ ਨੂੰ ਤਿੰਨ ਲੱਖ਼ ਰੁਪਏ ਮੁਆਵਜ਼ਾ ਦੇਣ ਅਤੇ ਕਿਸਾਨ ਦੇ ਦੋ ਬੱਚਿਆ ਦੀ ਪੜਾਈ , ਪਤਨੀ ਦਾ ਇਲਾਜ਼ ਕਰਵਾਉਣ ਤੋ ਇਲਾਵਾ ਵੱਖ ਵੱਖ ਤਰ੍ਹਾਂ ਦਾ ਚੜਿਆ ਕਰਜ਼ਾ ਮਾਫ਼ ਕਰਨ ਦੀ ਰਿਪੋਰਟ ਭੇਜਣ ਦੇ ਐਲਾਨ ਬਾਅਦ ਹੋਈ ਸਹਿਮਤੀ ਬਾਅਦ ਕਿਸਾਨ ਸੁੱਚਾ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸੰਸਕਾਰ ਵਿੱਚ ਪਹੁੰਚੇ ਐਸ ਡੀ ਐਮ ਵੀਨੀਤ ਕੁਮਾਰ ਜ਼ੀਰਾ, ਡੀ ਐਸ ਪੀ ਵਰਿਆਮ ਸਿੰਘ ਖਹਿਰਾ, ਤਹਿਸੀਲਦਾਰ ਬੇਅੰਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ, ਐਸ ਐਚ ਓ ਸਦਰ, ਰੀਡਰ ਜੋਗਿੰਦਰਪਾਲ, ਕਿਸਾਨ ਆਗੂ ਜਗਰੂਪ ਸਿੰਘ ਮਹੀਆਂਵਾਲਾ, ਬਲਵਿੰਦਰ ਸਿੰਘ ,ਪ੍ਰੀਤਮ ਸਿੰਘ, ਕੁਲਵੰਤ ਸਿੰਘ, ਗੁਰਦੇਵ ਸਿੰਘ ਤੋ ਇਲਾਵਾ ਪਰਿਵਾਰਕ ਮੈਬਰ ਤੇ ਰਿਸ਼ਤੇਦਾਰਾਂ ਸੇਜਲ ਅੱਖ਼ਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਅੰਤਿਮ ਸੰਸਕਾਰ ਭਾਰੀ ਗਿਣਤੀ ਵਿੱਚ ਪੁਲਸ ਨਫ਼ਰੀ ਕਿਸਾਨ ਜਥੈਬੰਦੀਆਂ ਅਤੇ ਲੋਕਾਂ ਨੇ ਅੰਤਿਮ ਵਿਦਾਇਗੀ ਦਿੱਤੀ।
ਪ੍ਰਸ਼ਾਸ਼ਨ ਤੇ ਪੁਲਿਸ ਦੇ ਸਾਰਾ ਦਿਨ ਰਹੇ ਸਾਹ ਸੂੱਤੇ



