ਲਖਨਊ, 17 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਰੋਹ ਆਉਣ ਵਾਲੇ 19 ਮਾਰਚ ਨੂੰ ਸ਼ਾਮ ਪੰਜ ਵਜੇ ਕਾਂਸ਼ੀਰਾਮ ਸ੍ਰਮਿਤੀ ਉਪਵਨ ‘ਚ ਆਯੋਜਿਤ ਹੋਵੇਗਾ। ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਭਾਜਪਾ ਸ਼ਾਸਤ ਮੁੱਖ ਮੰਤਰੀਆਂ ਅਤੇ ਸੀਨੀਅਰ ਨੇਤਾਵਾਂ ਦੇ ਆਉਣ ਦੀ ਸੰਭਾਵਨਾ ਹੈ।ਇਸ ਤੋਂ ਪਹਿਲਾਂ ਕੱਲ੍ਹ ਲੋਕ ਭਵਨ ‘ਚ ਨਵੇਂ ਬਣੇ ਵਿਧਾਇਕਾਂ ਦੀ ਬੈਠਕ ‘ਚ ਭਾਜਪਾ ਵਿਧਾਨ ਮੰਡਲ ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ। ਵਿਧਾਇਕਾਂ ਦੀ ਬੈਠਕ ਲਈ ਕੇਂਦਰੀ ਸੁਪਰਵਾਈਜ਼ਰ ਦੇ ਰੂਪ ‘ਚ ਮੋਦੀ ਮੰਤਰੀ ਮੰਡਲ ‘ਚ ਨਗਰ ਨਿਕਾਸ ਮੰਤਰੀ ਐਮ. ਵੈਂਕੇਯਾ ਨਾਇਡੂ ਅਤੇ ਪਾਰਟੀ ਮਹਾ ਮੰਤਰੀ ਅਤੇ ਰਾਜ ਸਭਾ ਮੈਂਬਰ ਭੁਪਿੰਦਰ ਯਾਦਵ ਵੀ ਮੌਜੂਦ ਰਹਿਣਗੇ।ਭਾਜਪਾ ਦੇ 312 ਵਿਧਾਇਕ ਚੁਣੇ ਗਏ ਹਨ ਜਦਕਿ ਉਸ ਦੇ ਗਠਜੋੜ ਆਪਣਾ ਦਲ ਦੇ ਨੌ ਅਤੇ ਭਾਰਤੀ ਸਮਾਜ ਪਾਰਟੀ (ਭਾਸਪਾ) ਦੇ ਚਾਰ ਵਿਧਾਇਕ ਚੋਣ ਜਿੱਤੇ ਹ



