ਬਠਿੰਡਾ, 17 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਸਰਕਾਰ ਵਿੱਤ ਮੰਤਰਾਲਾ ਵਿੱਤੀ ਸੇਵਾਵਾਂ ਵਿਭਾਗ ਨਵੀਂ ਦਿੱਲੀ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਲੀਡ ਬੈਂਕ ਮੈਨੇਜਰ ਬਠਿੰਡਾ ਨੇ ਜ਼ਿਲ੍ਹੇ ਵਿਚ ਸਾਰੇ ਬੈਂਕਾਂ ਦੇ ਸੇਵਿੰਗ ਖਾਤਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੇਵਿੰਗ ਖਾਤੇ ਨਾਲ ਆਪਣਾ ਅਧਾਰ ਕਾਰਡ ਨੰਬਰ ਅਤੇ ਮੋਬਾਇਲ ਨੰਬਰ ਜੋੜਨ ਲਈ ਆਪਣੇ ਬੈਂਕਾਂ ’ਚ ਅਰਜ਼ੀਆਂ ਦੇਣ। ਇਸ ਕੰਮ ਲਈ ਖਾਤਾ ਧਾਰਕ ਆਪਣੀ ਸੇਵਿੰਗ ਖਾਤੇ ਦੀ ਪਾਸ ਬੁੱਕ ਅਤੇ ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਲਿਜਾ ਕੇ ਬੈਂਕ ਵਿਚ ਆਪਣਾ ਮੋਬਾਇਲ ਨੰਬਰ ਲਿਖ ਕੇ ਦੇਣ ਤਾਂ ਜੋ ਬੈਂਕ ਕਰਮਚਾਰੀ 31 ਮਾਰਚ 2017 ਤੱਕ ਅਧਾਰ ਨੰਬਰ ਅਤੇ ਮੋਬਾਇਲ ਨੰਬਰ ਨਾਲ ਖਾਤਾ ਜੋੜਣ ਦਾ ਕੰਮ ਪੂਰਾ ਕਰ ਸਕਣ।



