ਨਾਭਾ, 17 ਮਾਰਚ (ਕਰਮਜੀਤ ਸੋਮਲ)- ਪੰਜਾਬ ਕੈਬਨਿਟ ਵਿੱਚ ਜੰਗਲਾਤ ਅਤੇ ਸਮਾਜਿਕ ਭਲਾਈ ਮੰਤਰੀ ਵੱਜੋਂ ਅਹੁੱਦਾ ਸੰਭਾਲਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਅੱਜ ਪਹਿਲੀ ਵਾਰ ਆਪਣੇ ਹਲਕੇ ਨਾਭਾ ਪਹੁੰਚੇ ਜਿਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀਆ ਵਿਸ਼ੇਸ ਸਵਾਗਤ ਕਰਨ ਲਈ ਰੋਹਟੀ ਪੁੱਲ ਨਾਭਾ ਪਹੁੰਚੇ ਜਿਥੇ ਸਾਧੂ ਸਿੰਘ ਧਰਮਸੋਤ ਦੇ ਸਮਰਥਕਾ ਨੇ ਢੋਲ ਤੇ ਨੱਚਕੇ ਅਤੇ ਲੱਡੂ ਵੰਡਕੇ ਜਿੱਥੇ ਖੁਸ਼ੀ ਜਾਹਿਰ ਕੀਤੀ ਉਥੇ ਫੁੱਲਾ ਦੀ ਵਰਖਾ ਵੀ ਕੀਤੀ ਗਈ। ਜਿਕਰਯੋਗ ਹੈ ਕਿ 5ਵੀਂ ਵਾਰ ਵਿਧਾਇਕ ਬਣੇ ਸਾਧੂ ਸਿੰਘ ਧਰਮਸੋਤ ਕੈਪਟਨ ਸਰਕਾਰ ਵਿੱਚ ਸਮਾਜਿਕ ਭਲਾਈ ਵਿਭਾਗ ਦੇ ਮੰਤਰੀ ਬਣਾਏ ਗਏ ਹਨ ਜਿਨ੍ਹਾਂ ਸਾਹਮਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਿਕ ਸਗਨ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹੋਰ ਕਈ ਸਕੀਮਾ ਤਹਿਤ ਜਰੂਰਤਮੰਦ ਲੋਕਾਂ ਤੱਕ ਪੈਸੇ ਵਧਾਕੇ ਦੇਣਾ ਅਹਿਮ ਹੋਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਪਹਿਲੀ ਵਾਰ ਨਾਭਾ ਪਹੁੰਚਣ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਰਸਮੀ ਮੁਲਾਕਾਤ ਵੀ ਕੀਤੀ ਅਤੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇਕੇ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਹਲਕੇ ਦੇ ਵੋਟਰਾ ਦੇ ਜਿਨ੍ਹਾਂ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਨ੍ਹਾਂ ਨਿਰਦੋਸ਼ ਕਾਂਗਰਸੀਆ ਉਪਰ ਪੁਰਾਣੇ ਮਾਮਲੇ ਦਰਜ਼ ਕੀਤੇ ਹੋਏ ਸਨ ਉਨ੍ਹਾਂ ਦੀ ਜਾਂਚ ਕਰਕੇ ਖਤਮ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਆਪਣੇ ਵਾਅਦੇ ਮੁਤਾਬਿਕ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਅਤੇ ਸਗੁਲ ਸਕੀਮ ਸਮੇਤ ਸਾਰੀਆ ਸਮਾਜ ਭਲਾਈ ਸਕੀਮਾ ਤਹਿਤ ਜਲਦ ਰਾਸ਼ੀ ਲੋੜਵੰਦਾ ਤੱਕ ਪਹੁੰਚਾਵੇਗੀ। ਬਦਲਾ ਖੋਰੀ ਦੀ ਰਾਜਨੀਤੀ ਸਬੰਧੀ ਉਨ੍ਹਾਂ ਕਿਹਾ ਕਿ ਉਹ ਬਦਲੇ ਦੀ ਰਾਜਨੀਤੀ ਦੇ ਖਿਲਾਫ ਹਨ। ਇਸ ਮੌਕੇ ਸਾਬਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਗੁਰਕਿਰਤ ਸਿੰਘ ਥੂਹੀ ਨੇ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਦੀ ਇਮਾਨਦਾਰੀ ਅਤੇ ਵਫਾਦਾਰੀ ਨੂੰ ਵੇਖਦੇ ਹੋਏ ਕੈਬਨਿਟ ਮੰਤਰੀ ਬਣਾਂਿੲਆ ਹੈ ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਵਧਾਈ ਦੇਣ ਵਾਲਿਆਂ ਵਿੱਚ ਮਹੰਤ ਖਨੌੜਾ ਸੂਬਾ ਜਰਨਲ ਸਕੱਤਰ, ਤੇਜਪਾਲ ਗੋਗੀ ਟਿਵਾਣਾ ਚੇਅਰਮੈਨ, ਗੁਰਪ੍ਰੀਤ ਸਿੰਘ ਸੰਨੀ ਢੀਂਗੀ ਸੂਬਾ ਸਕੱਤਰ ਜੱਟਮਹਾਂ ਸਭਾ, ਪਰਮਜੀਤ ਸਿੰਘ ਖੱਟੜਾ ਦਿਹਾਤੀ ਪ੍ਰਧਾਨ, ਪਵਨ ਗਰਗ ਸ਼ਹਿਰੀ ਪ੍ਰਧਾਨ, ਇੰਦਰਜੀਤ ਸਿੰਘ ਚੀਕੂ ਯੂਥ ਪ੍ਰਧਾਨ, ਬਲਵਿੰਦਰ ਸਿੰਘ ਬਿੱਟੂ ਢੀਂਗੀ, ਜਗਜੀਤ ਸਿੰਘ ਦੁਲੱਦੀ ਜਰਨਲ ਸਕੱਤਰ, ਹਰਦੇਵ ਸਿੰਘ ਅਗੇਤੀ ਸਾਬਕਾ ਚੇਅਰਮੈਨ ਤੋਂ ਇਲਾਵਾ ਭਗਵੰਤ ਸਿੰਘ ਮਣਕੂ ਭਾਦਸੋਂ, ਗੁਰਵਿੰਦਰ ਸਿੰਘ ਵਿਰਕ, ਹਰਜੀਤ ਸਿੰਘ ਰੂਪਰਾਏ ਖਜਾਨਚੀ, ਹਰੀ ਸੇਠ, ਰਜਨੀਸ਼ ਸੈਟੀ, ਨਰਿੰਦਜੀਤ ਭਾਟੀਆ, ਅਮਰਦੀਪ ਖੰਨਾ, ਅਸ਼ੋਕ ਬਿੱਟੂ, , ਕਾਹਨ ਸਿੰਘ ਨਾਭਾ ਮੋਨੂੰ ਡੱਲਾ, ਗੁਰਜੰਟ ਦੁਲੱਦੀ, ਰਾਜ ਹੱਲਾ, ਜੱਗੀ ਚਾਸਵਾਲ, ਨਿੱਕੂ ਬੌੜਾ ਸੰਮਤੀ ਮੈਂਬਰ, ਮਿੱਠੂ ਸੁੱਧੇਵਾਲ, ਚੁੰਨੀ ਲਾਲ ਭਾਦਸੋਂ, ਹਰਬੰਸ ਸਿੰਘ ਰਹਿਸਲ, ਗੁਰਮੀਤ ਸਿੰਘ ਥੂਹੀ, ਵਿਜੇ ਠੇਕੇਦਾਰ, ਵੇਦਚੰਦ ਮੰਡੌਰ, ਗੁਰਜੀਤ ਸਿਵਗੜ੍ਹ, ਭੁਪਿੰਦਰ ਸਿੰਘ ਧਾਰੋਂਕੀ, ਅਮਨ ਗੋਇਲ, ਵਿਨੇ ਛਤਵਾਲ, ਭਗਵੰਤ ਸਿੰਘ ਰਾਮਗੜ੍ਹੀਆ, ਰਾਜੇਸ ਬਬਲਾ, ਸਰਬਜੀਤ ਸੁੱਖੇਵਾਲ, ਕੁਲਵਿੰਦਰ ਸੁਖੇਵਾਲ, ਗੁਰਿੰਦਰ ਸਿੰਘ ਪਾਲੀਆ ਸਰਪੰਚ, ਬਿੱਲੂ ਮੱਲੇਵਾਲ, ਗੁਰਦਿੱਤ ਸੇਠ, ਮੁਕੇਸ਼ ਗੋਇਲ, ਸੁੱਖ ਕੌਲ, ਸੁਰਿੰਦਰ ਸਿੰਘ ਚੌਹਾਨ, ਸਵਰਨ ਰਾਮਗੜ੍ਹ, ਕਰਮਾ ਅਗੌਲ, ਕਰਨੈਲ ਸਿੰਘ ਸੌਜਾ, ਨਿਰਮਲ ਸਿੰਘ ਕੋਟ, ਪ੍ਰਿੰਸ ਢੀਂਗੀ, ਕਮਲੇਸ਼ ਕੌਰ ਗਿੱਲ, ਰੀਨਾ ਬਾਂਸਲ ਮਹਿਲਾ ਆਗੂ, ਵੀਰ ਸਿੰਘ, ਚਰਨਜੀਤ ਬਾਤਿਸ ਸਿਆਸੀ ਸਕੱਤਰ, ਜਗਸੀਰ ਦਾਸ ਧਾਰੋਂਕੀ ਤੋਂ ਇਲਾਵਾ ਪਾਰਟੀ ਦੇ ਵਰਕਰ ਹਾਜ਼ਰ ਸਨ।
ਪੰਜਾਬ ਸਰਕਾਰ ’ਚ ਨਵੇਂ ਬਣੇ ਕੈਬਨਿਟ ਵਜ਼ੀਰ ਸਾਧੂ ਸਿੰਘ ਧਰਮਸੋਤ ਦਾ ਨਾਭਾ ਪਹੁੰਚਣ ’ਤੇ ਜ਼ੋਰਦਾਰ ਸਵਾਗਤ



