Skip to content
Independent perspectives. Global stories.
BREAKING

ਕੈਪਟਨ ਸੰਭਾਲਣਗੇ ਦਿੱਲੀ ਨਗਰ ਨਿਗਮ ਚੋਣਾਂ ਦੀ ਕਮਾਨ

Share this story

ਪੰਜਾਬ ਚੋਣਾਂ ਦੇ ਨਾਇਕ ਵਜੋਂ ਦਿੱਲੀ ਦੇ ਵੋਟਰਾਂ ਨੂੰ ‘ਆਪ’ ਖਿਲਾਫ ਕਰਨਗੇ ਲਾਮਬੰਦ
imageਨਵੀਂ ਦਿ¤ਲੀ, 17 ਮਾਰਚ- ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿ¤ਤ ਦੇ ਨਾਇਕ  ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਦਿੱਲੀ ਨਗਰ ਨਿਗਮ ਚੋਣਾਂ ’ਚ ਪਾਰਟੀ ਦੀ ਕਮਾਨ ਸੰਭਾਲਣਗੇ, ਤਾਂ ਜੋ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਕਾਂਗਰਸ ਨੂੰ ਜੇਤੂ ਬਣਾਇਆ ਜਾਵੇ।  ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲਈ 22 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਸਿੱਖ ਵਸੇ ਹੋਏ ਹਨ। ਕਾਂਗਰਸ ਲੀਡਰਸ਼ਿਪ ਦਾ ਕਹਿਣਾ ਹੈ ਕਿ ਦਿੱਲੀ ਦੇ ਪੰਜਾਬੀ ਅਤੇ ਸਿੱਖ ਵੋਟਰਾਂ ਨੂੰ ਨਾਲ ਜੋੜਣ ਲਈ ਕੈਪਟਨ ਅਮਰਿੰਦਰ ਸਿੰਘ ਸਭਤੋਂ ਯੋਗ ਆਗੂ ਹਨ। ਕਾਂਗਰਸ ਦੇ ਉ¤ਚ ਪੱਧਰੀ ਸੂਤਰਾਂ ਮੁਤਾਬਿਕ  ਕੈਪਟਨ ਇ¤ਥੇ 6 ਰੋਡ ਸ਼ੋਅ ਤੇ ਰੈਲੀਆਂ ਕਰਨਗੇ।
ਦਿੱਲੀ ਕਾਂਗਰਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦਿੱਲੀ ਕਾਂਗਰਸ ਦੀ ਟੀਮ ਪੰਜਾਬ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਪੋਲ ਖੋਲ੍ਹਣ ਲਈ ਪੰਜਾਬ ਗਈ ਸੀ। ਇਸ ਦੇ ਬਦਲੇ ਵਿੱਚ ਹੁਣ ਕਾਂਗਰਸ ਦੀ ਪੰਜਾਬ ਇਕਾਈ ਹੁਣ ਪ੍ਰਚਾਰ ਕਰਨ ਲਈ ਦਿੱਲੀ ਆਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਸੀਟਾਂ ਉ¤ਪਰ ਨਿੱਜੀ ਤੌਰ ’ਤੇ ਪ੍ਰਚਾਰ ਕਰਨਗੇ। ਉਨ੍ਹਾਂ ਦਾ ਦਿੱਲੀ ਵਿੱਚ ਵੱਡਾ ਪ੍ਰਭਾਵ ਦੱਸਿਆ ਜਾਂਦਾ ਹੈ। ਪੱਛਮੀ ਦਿੱਲੀ ਦੀ ਤਿਲਕ ਨਗਰ, ਹਰੀ ਨਗਰ, ਰਜ਼ੌਰੀ ਗਾਰਡਨ, ਮੋਤੀ ਨਗਰ, ਨਵੀਂ ਦਿੱਲੀ ਦੇ ਪਟੇਲ ਨਗਰ, ਕਰੋਲ ਬਾਗ, ਰਾਜਿੰਦਰ ਨਗਰ ਸਮੇਤ ਦਰਜਨ ਦੇ ਕਰੀਬ ਵਿਧਾਨ ਸਭਾ ਖੇਤਰਾਂ ਵਿੱਚ ਸਿੱਖ ਅਤੇ ਪੰਜਾਬੀ ਵੋਟਰ ਬਹੁਸੰਖਿਆ ਵਿੱਚ ਹਨ।

WRITTEN BY