ਪਟਿਆਲਾ, 15 ਮਾਰਚ (ਪ੍ਰੇਮ ਵਧਵਾ)- ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚੈਹਿਲ ਨੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਬਹੁਮਤ ਨਾਲ ਜਿਤਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਮੱਖਣ ਰੋਂਗਲਾ, ਹਰਵਿੰਦਰ ਚਲੈਲਾ, ਸੰਦੀਪ ਜਿੰਦਲ, ਰਿੰਕੀ ਜਿੰਦਲ, ਸਤਿਗੁਰੂ ਸ਼ੇਰਗਿੱਲ, ਦਲਜੀਤ ਚੈਹਿਲ ਸਾਬਕਾ ਕੌਂਸਲਰ, ਸਵਰਨ ਰੋੜਗੜ੍ਹ ਵੀ ਹਾਜ਼ਰ ਸਨ। ਇਸ ਮੌਕੇ ਬੰਨੀ ਚੈਹਿਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਵਾਸੀ ਅਕਾਲੀ-ਭਾਜਪਾ ਸਰਕਾਰ ਦਾ ਸੰਤਾਪ ਭੋਗ ਰਹੇ ਸਨ, ਹਰ ਪਾਸੇ ਲੁੱਟ-ਖਸੁੱਟ, ਧਾਰਮਿਕ ਗ੍ਰੰਥ ਦੀ ਬੇਅਦਬੀ, ਕਾਰੋਬਾਰ ਠੱਪ ਕਰ ਰੱਖ ਦਿੱਤੇ ਸਨ। ਹੁਣ ਤਰੱਕੀ ਵਿਚ ਪੰਜਾਬ ਨੰਬਰ ਦਾ ਸੂਬਾ ਬਣੇਗਾ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਬਣਨ ’ਤੇ ਲੱਡੂ ਵੰਡੇ ਗਏ। ਇਸ ਮੌਕੇ ਕਰਨੈਲ ਚਲੈਲਾ, ਲੱਕੀ ਹਰਦਾਸਪੁਰ, ਗੁਰਪ੍ਰੀਤ ਮਾਜਰੀ, ਕੁਲਦੀਪ ¦ਗ, ਸੁਖਵਿੰਦਰ ਰੀਠਖੇੜੀ, ਗੁਰਧਿਆਨ ਬਖਸ਼ੀਵਾਲ, ਗੁਰਤੇਜ ਬੋਪਾਰਾਏ, ਕਾਕਾ ਸਿੰਘ ਕੋਟ ਦੂਨਾ, ਜਸਪਾਲ ਟਿੱਕਾ, ਗੁਰੀ ਧਾਲੀਵਾਲ, ਮੰਗਤ ਡਕੌਂਦਾ, ਬਿੱਲਾ ਸਿੱਧੂਵਾਲ, ਕਾਕਾ ਸਿੱਧੂਵਾਲ, ਦਵਿੰਦਰ, ਕੁਲਦੀਪ ¦ਗ, ਇੰਦਰਜੀਤ ਹਰਦਾਸਪੁਰ, ਕੁਲਦੀਪ ਸਿੰਘ, ਤਲਵਿੰਦਰ ਸਿੰਘ, ਮਨਜੋਤ ਗਿੱਲ, ਗੁਰਸੇਵਕ, ਗੁਰਜੀਤ ਅਤੇ ਮਨਪ੍ਰੀਤ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਬਣਾਉਣ ’ਤੇ ਪੰਜਾਬੀਆਂ ਦਾ ਧੰਨਵਾਦ : ਬੰਨੀ ਚੈਹਿਲ



