Skip to content
Independent perspectives. Global stories.
BREAKING

ਮਹਾਰਾਜਾ ਅਗਰਸੈਨ ਵੈਲਫੇਅਰ ਸੋਸਾਇਟੀ ਵੱਲੋਂ ਅਸ਼ੀਸ਼ ਗੋਇਲ ਦਾ ਸਨਮਾਨ

Share this story

Page-1_37 ਸਮਾਣਾ, 8 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਮਹਾਰਾਜਾ ਅਗਰਸੈਨ ਵੈਲਫੇਅਰ ਸੋਸਾਇਟੀ ਸਮਾਣਾ ਦੀ ਮੀਟਿੰਗ ਸੋਸਾਇਟੀ ਦਾ ਪ੍ਰਧਾਨ ਸੰਜੀਵ ਗਰਗ ਦੇ ਆਫਿਸ ਵਿਚ ਹੋਏ ਪ੍ਰਿਟਿੰਗ ਵਪਾਰ ਵਿਚ ਭਾਰਤ ਦੇ ਨਕਸ਼ੇ ਤੇ ਸਮਾਣਾ ਸ਼ਹਿਰ ਦਾ ਨਾਂ ਚਮਕਾਉਣ ਵਾਲੇ ਸਮਾਣਾ ਆਂਫਸੈਟ ਪ੍ਰਿੰਟਰਕ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਿਸ਼ ਗੋਇਲ ਨੂੰ ਪ੍ਰੋਜਿਡੈਸ਼ੀਅਲ ਪ੍ਰਿਟ ਅਵਾਰਡ ਮਿਲਣ ਤੇ ਸੋਸਾਇਟੀ ਦੇ ਪ੍ਰਧਾਨ ਸੰਜੀਵ ਗਰਗ ਅਤੇ ਸਮੂਹ ਮੈਂਬਰਾਂ ਵੱਲੋ ਅਸ਼ੀਸ਼ ਗੋਇਲ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਸਥਾ ਪ੍ਰਧਾਨ ਸੰਜੀਵ ਗਰਗ ਕਿਹਾ ਕਿ ਅਸ਼ੀਸ਼ ਗੋਇਲ ਨੂੰ ਸਨਮਾਨ ਮਿਲਣਾ ਸਮੂਹ ਸਮਾਣਾ ਨਿਵਾਸੀਆਂ ਅਤੇ ਸਮੂਹ ਅਗਰਵਾਲ ਭਾਈਚਾਰੇ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਣਾ ਦੇ ਨਾਮ ਨੂੰ ਰਾਸ਼ਟਰੀ ਅੰਤਰ -ਰਾਸ਼ਟਰੀ ਪੱਧਰ ਤੇ ਚਮਕਾਉਣ ਵਾਲੇ ਬੱਚਿਆ ਨੂੰ ਹਮੇਸ਼ਾ ਪ੍ਰੋਤਸਾਹਿਤ ਅਤੇ ਸਨਮਾਨਿਤ ਕਰਦੀ ਹੈ ਇਸ ਮੌਕੇ ਅਸ਼ੀਸ਼ ਗੋਇਲ ਨੇ ਸੰਸਥਾ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਇਸ ਮੀਟਿੰਗ ਵਿਚ ਸਰਪ੍ਰਸਤ ਨੰਦ ਲਾਲ (ਚੀਕਾ ਵਾਲੇ) ,ਜਨਕ ਜਿੰਦਲ, ਸੰਦੀਪ ਜਿੰਦਲ ,ਵਿਕੀ ਜਿੰਦਲ, ਅਜੇ ਜਿੰਦਲ, ਰਿਸ਼ਵ ਮਿੱਤਲ, ਵਿਕੀ ਬਿਸ਼ਨਪੂਰਾ ਆਦਿ ਮੈਂਬਰ ਹਾਜ਼ਰ ਸਨ।

WRITTEN BY