ਫਿਰੋਜ਼ਪੁਰ, 8 ਮਾਰਚ (ਮਨੋਹਰ ਲਾਲ)- ਫਿਰੋਜ਼ਪੁਰ ਸ਼ਹਿਰ ਟਰੱਕ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੀ ਅਗਵਾਈ ਟਰੱਕ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ (ਪੱਪੂ) ਕੋਤਵਾਲ ਅਤੇ ਇਕਬਾਲ ਸਿੰਘ ਮੱਲਾਂ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਟਰੱਕ ਅਪਰੇਟਰਾਂ ਨੇ ਸਹੁੰ ਚੁੱਕੀ ਕਿ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਇਕਬਾਲ ਸਿੰਘ ਮੱਲਾ ਦੀ ਪ੍ਰਧਾਨਗੀ ਵਿਚ ਢੋਆ ਢੁਆਈ ਦਾ ਕੰਮ ਕਰਨਗੇ। ਇਸ ਮੌਕੇ ਸੰਦੀਪ, ਜੰਗੀਰ ਸਿੰਘ, ਪ੍ਰੇਮ ਖੱਟੜ, ਜਗਸੀਰ ਸਿੰਘ, ਸੂਬਾ ਸਿੰਘ, ਕਾਲਾ ਮਧਰੇ, ਪੰਮਾ, ਮੁਲਖ ਰਾਜ, ਮੁਕੇਸ਼, ਸ਼ਿੰਦਾ ਗਿੱਲ, ਰਵੀ ਹੰਸ, ਆਸਾ ਸਿੰਘ, ਮੇਜਰ ਸਿੰਘ ਭੁੱਲਰ, ਵਿੱਕੀ, ਕਿੱਕਰ, ਜਤਿੰਦਰ, ਸਤਪਾਲ ਪੁਰੀ, ਵੀਰੂ, ਸ਼ਾਮ ਲਾਲ, ਬਲਵੀਰ, ਉਡੀਕ ਚੰਦ, ਨਿਸ਼ਾਨ, ਰਾਜ ਕੁਮਾਰ ਵਾਹੀ, ਚੰਨਾ ਫੌਜ਼ੀ, ਹੀਰਾ, ਬਲਵੀਰ ਸਿੰਘ, ਰਵਿੰਦਰ ਕੁਮਾਰ, ਅਜੀਤ ਕਪੂਰ ਆਦਿ ਹਾਜ਼ਰ ਸਨ।
ਫਿਰੋਜ਼ਪੁਰ ਸ਼ਹਿਰ ਟਰੱਕ ਯੂਨੀਅਨ ਦੀ ਮੀਟਿੰਗ ਹੋਈ



