ਭੋਗਪੁਰ, 6 ਮਾਰਚ (ਹਰਨਾਮ ਸਿੰਘ ਮਿਨਹਾਸ)- ਨਹਿਰੂ ਯੁਵਾ ਕੇਂਦਰ ਜਲੰਧਰ, ਯੁਵਾ ਮਾਮਲੇ ਅਤੇ ਖੇਲ ਮੰਤਰਾਲਾ (ਭਾਰਤ ਸਰਕਾਰ) ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੂਥ ਹੋਸਟਲ ਜਲੰਧਰ ਵਿਖੇ ਚੱਲ ਰਹੇ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਜ਼ਿਲਾ ਜਲੰਧਰ ਦੀਆਂ ਵੱਖ-ਵੱਖ ਯੂਥ ਕਲੱਬਾਂ ਦੇ 84 ਨੌਜਵਾਨਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਨੌਜਵਾਨਾਂ ਨੂੰ ਪ੍ਰੈਕਟੀਕਲ ਤੌਰ ’ਤੇ ਯੂਥ ਲੀਡਰਸ਼ਿਪ ਦੇ ਗੁਣਾਂ ਦੇ ਬਾਰੇ ਟ੍ਰੇਨਿੰਗ ਦਿੱਤੀ ਅਤੇ ਉਸ ਦੇ ਨਾਲ ਹੀ ਸ਼ਖਸੀਅਤ ਵਿਕਾਸ ਬਾਰੇ ਅਲੱਗ- ਅਲੱਗ ਮਾਹਿਰਾਂ ਨੇ ਟ੍ਰੇਨਿੰਗ ਪ੍ਰਦਾਨ ਕੀਤੀ। ਇਸ ਕੈਂਪ ਵਿੱਚ ਨੌਜਵਾਨਾਂ ਨੂੰ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਬਾਰੇ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਕਿਉਂਕਿ ਕਿਸੇ ਵੀ ਕੌਮ ਦਾ ਨੌਜਵਾਨ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ ਤੇ ਨੌਜਵਾਨ ਸਮਾਜ ਦਾ ਚਿਹਰਾ ਮੁਹਰਾ ਅਤੇ ਭਵਿੱਖ ਹੁੰਦੇ ਹਨ। ਇਸ ਲਈ ਨੌਜਵਾਨਾਂ ਨੂੰ ਹਮੇਸ਼ਾ ਹੀ ਉਸਾਰੂ ਲੀਡਰਸ਼ਿਪ ਅਤੇ ਸ਼ਖਸੀਅਤ ਵਿਕਾਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਇਸ ਕੈਂਪ ਵਿੱਚ ਸ਼੍ਰੀ ਵਿਵੇਕ ਜੋਸ਼ੀ, ਸ਼੍ਰੀ ਜਗਜੀਤ ਸਿੰਘ ਡੋਗਰਾ, ਸ਼੍ਰੀ ਸੁਰਜੀਤ ਲਾਲ, ਸ਼੍ਰੀ ਸੁਸ਼ੀਲ ਕੁਮਾਰ ਐਡਵੋਕੇਟ, ਡਾ ਸੰਜੀਵ ਲੋਚਨ, ਡਾ ਵਿਮਲ ਕੁਮਾਰ, ਡਾ ਵਰਿੰਦਰ ਸਿੰਘ, ਪ੍ਰੋ: ਮਨਜਿੰਦਰ ਸਿੰਘ, ਸ਼੍ਰੀ ਜਗਦੀਸ਼ ਸਿੰਘ ਰਾਹੀ, ਕਮਲਜੀਤ ਸਿੰਘ ਡੱਲੀ, ਸ਼੍ਰੀ ਜਸਵੀਰ ਸਿੰਘ ਸੰਧੂ ਨੈਸ਼ਨਲ ਅਵਾਰਡੀ, ਸ਼੍ਰੀ ਦਵਿੰਦਰ ਸਿੰਘ ਵਾਲੀਆ, ਵਿਕਾਸ ਦੇਵ, ਸ਼੍ਰੀ ਦਵਿੰਦਰ ਸਿੰਘ ਦਿਆਲਪੁਰੀ, ਜਗਦੀਸ਼ ਕੋਰ ਨੇ ਪ੍ਰਸਨੈਲਿਟੀ ਡਿਵੈਲਪਮੈਂਟ ਅਤੇ ਲੀਡਰਸ਼ਿਪ ਗੁਣਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤਾਂ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅਨੁਸ਼ਾਸਨ, ਸਮੇਂ ਦੀ ਕਦਰ, ਸਿਹਤ ਸੰਭਾਲ, ਸਿੱਖਿਆ, ਸਵੈ-ਭਰੋਸਾ ਜਿਹੇ ਗੁਣਾਂ ਨੂੰ ਆਪਣੇ ਵਿੱਚ ਨਿਰੰਤਰ ਵਿਕਸਿਤ ਕਰਨ ਲਈ ਪ੍ਰੇਰਿਤ ਹੋ ਸਕਣ। ਇਸ ਕੈਂਪ ਵਿੱਚ ਸ੍ਰੀ ਸੁਰਿੰਦਰ ਸਿੰਘ, ਸ਼੍ਰੀ ਬਲਵੀਰ ਸਿੰਘ, ਬਲਜੀਤ ਸਿੰਘ, ਪਰਮਜੀਤ ਕੌਰ, ਤੀਰਥ ਕੌਰ, ਦਵਿੰਦਰ ਸਿੰਘ, ਮੈਡਮ ਦਵਿੰਦਰ ਕੌਰ, ਮੈਡਮ ਮਮਤਾ, ਮੈਡਮ ਸੁਖਵਿੰਦਰ ਕੌਰ, ਜਸਪ੍ਰੀਤ ਸਿੰਘ, ਅਮਨਦੀਪ ਕੋਰ, ਦੀਪਕ ਕੁਮਾਰ, ਰਜਨੀ ਬਾਲਾ, ਸੁਖਵਿੰਦਰ ਸਿੰਘ, ਸੁਮਿਤ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ। ਸਮਾਗਮ ਦੇ ਅਖੀਰਲੇ ਦਿਨ ਭਾਗ ਲੈਣ ਵਾਲੇ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।



