Skip to content
Independent perspectives. Global stories.
BREAKING

ਰਾਮਪੁਰਾ ਫੂਲ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦਾ ਸਰਗਨਾ ਗ੍ਰਿਫਤਾਰ

Share this story

ਰਾਮਪੁਰਾ ਫੂਲ, 6 ਮਾਰਚ (ਮਨਪ੍ਰੀਤ ਗਿੱਲ)- ਮੋਟਰਸਾਈਕਲ ਚੋਰ ਗਿਰੋਹ  ਦੇ ਸਰਗਨੇ ਨੂੰ ਗ੍ਰਿਫਤਾਰ ਕਰਨ ਦਾ  ਰਾਮਪੁਰਾ ਫੂਲ ਪੁਲਿਸ ਨੇ ਦਾਅਵਾ ਕੀਤਾ ਹੈ। ਡੀ ਐਸ ਪੀ ਕਰਨਵੀਰ ਸਿੰਘ ਅਤੇ ਥਾਨਾ ਮੁਖੀ ਕਮਲਜੀਤ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਦੱਸਿਆ ਗਿਆ ਕਿ ਮੁਲਜਮ ਕੋਲੋਂ 4 ਮੋਟਰਸਾਈਕਲ ਅਤੇ 315 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ। ਡੀ ਐਸ ਪੀ ਕਰਨਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਲਖਵੰਤ ਸਿੰਘ ਉਰਫ ਭੂੰਡੀ ਪੁੱਤਰ ਹਰਪਾਲ ਸਿੰਘ ਵਾਸੀ ਮਾੜੀ ਥਾਨਾ ਨਥਾਣਾ ਚੋਰੀਆਂ ਕਰਨ ਅਤੇ ਗੈਰਕਾਨੂੰਨੀ ਅਸਲਾ ਰੱਖਣ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਉਕਤ ਖਿਲਾਫ ਥਾਨਾ ਰਾਮਪੁਰਾ ਵਿਖੇ ਮੁਕੱਦਮਾਂ ਦਰਜ ਕਰਕੇ ਪੁਲਿਸ ਪਾਰਟੀ ਨੇ ਲਖਵੰਤ ਸਿੰਘ ਉਰਫ ਭੂੰਡੀ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲੋਂ  4 ਮੋਟਰਸਾਈਕਲ ਅਤੇ 315 ਬੋਰ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ।    ਉਨ੍ਹਾਂ ਕਿਹਾ ਕਿ ਭੂੰਡੀ ਨਸ਼ੇ ਦੀ ਲੱਤ ਪੂਰੀ ਕਰਨ ਲਈ ਚੋਰੀ ਕੀਤੇ ਮੋਟਰਸਾਈਕਲ ਸਸਤੇ ਭਾਅ ਵਿਚ ਹੀ ਅੱਗੇ ਵੇਚ ਦਿੰਦਾ ਸੀ।  ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਅਤੇ ਅਦਾਲਤ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਸ਼ੀ ਲਖਵੰਤ ਸਿੰਘ ਉਰਫ ਭੂੰਡੀ ਦੇ ਖਿਲਾਫ ਮੋਟਰਸਾਈਕਲ ਚੋਰੀ ਸਬੰਧੀ ਪਹਿਲਾ ਵੀ 3 ਮੁਕੱਦਮੇ ਥਾਨਾ ਨਥਾਣਾ, 1 ਮੁਕੱਦਮਾ ਥਾਨਾ ਬਾਲਿਆਵਾਲੀ ਅਤੇ 1 ਮੁਕੱਦਮਾ ਥਾਨਾ ਸ਼ਹਿਰੀ ਵਿਖੇ ਦਰਜ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੇ ਮੋਟਰਸਾਈਕਲ ਖਰੀਦਣ ਵਾਲਾ ਪਹਿਲਾ ਹੀ ਜੇਲ ਵਿਚ ਹੈ, ਅਤੇ ਭੂੰਡੀ ਦੇ ਸਾਥੀਆਂ ਨੂੰ ਫੜਣ ਲਈ ਵੀ ਪੁਲਿਸ ਵੱਲੋਂ ਛਾਪਾਮਾਰ ਮੁਹਿੰਮ ਵਿੱਢ ਦਿੱਤੀ ਗਈ ਹੈ।

WRITTEN BY