Skip to content
Independent perspectives. Global stories.
BREAKING

ਵੇਹੜੇ ਆਈ ਜੰਨ, ਵਿੰਨੋ ਕੁੜੀ ਦੇ ਕੰਨ

Share this story

ਕੀਰਤਪੁਰ ਸਾਹਿਬ, 6 ਮਾਰਚ (ਅਮਰਾਨ ਖਾਨ)- ਹੋਲੇ-ਮਹੱਲੇ ਦਾ ਤਿਉਹਾਰ 8 ਤੋਂ 13 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ, ਇਸ ਤਿਉਹਾਰ ਨੂੰ ਮਨਾਉਣ ਦੇ ਲਈ ਪੂਰੇ ਪੰਜਾਬ ਅਤੇ ਲੱਗਭੱਗ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਪੰਜਾਬੀ ਵਸਦੇ ਹਨ ਉਹ ਇਸ ਤਿਉਹਾਰ ਨੂੰ ਮਨਾਉਂਣ ਦੇ ਲਈ ਇੱਥੇ ਪੁੱਜਦੇ ਹਨ ਜਿਨ੍ਹਾਂ ਦੀ ਤਾਦਾਦ ਲੱਖਾਂ ਵਿੱਚ ਪੁੱਜ ਜਾਂਦੀ ਹੈ। ਜਲੰਧਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੀ ਸੜਕ ਦੀ ਹਾਲਤ ਤਾ ਬਹੁਤ ਤਰਸਜੋਗ ਹੈ, ਥਾਂ-ਥਾਂ ਤੇ ਟੋਏ ਪਏ ਹੋਣੇ ਹਨ ਜਿਸ ਨਾਲ ਆਉਣ ਵਾਲੀ ਸੰਗਤ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਟੁੱਟੀ ਹੋਈ ਸੜਕ ਦੇ ਬਾਰੇ ਪਹਿਲਾਂ ਕਾਫੀ ਖ਼ਬਰ ਲੱਗਦੀਆਂ ਰਹੀਆਂ ਹਨ, ਪਰ ਪ੍ਰਸ਼ਾਸ਼ਨ ਪਹਿਲਾਂ ਤਾਂ ਇਸ ਨੂੰ ਅਣਗੋਲਿਆਂ ਹੀ ਕਰਦਾ ਰਿਹਾ ਪਰ ਹੁਣ ਜਦੋਂ ਮੇਲਾ ਪਰਸੋਂ ਤੋਂ ਸ਼ੁਰੂ ਹੈ ਹੁਣ ਸੜਕਾਂ ਬਣਾਉਣ ਦਾ ਕੰਮ ਕਾਫੀ ਤੇਜ਼ੀ ਨਾਲ ਕਰ ਰਹੇ ਹਨ, ਪ੍ਰਸ਼ਾਸ਼ਨ ਦੇ ਉੱਤੇ ਤਾ ਇਹ ਅਖਾਣ ਬਿਲਕੁਲ ਸਹੀ ਢੁੱਕਦਾ ਹੈ ਕਿ ‘ਵਿਹੜੇ ਆਈ ਜੰਨ, ਵਿੰਨੋ ਕੁੜੀ ਦੇ ਕੰਨ।’

WRITTEN BY