Skip to content
Independent perspectives. Global stories.
BREAKING

ਦਿਨ-ਦਿਹਾੜੇ ਚੋਰਾਂ ਨੇ ਕੀਮਤੀ ਗਹਿਣਿਆਂ, ਨਗਦੀ ਤੇ ਗੈਸ ਸਿਲੰਡਰ ’ਤੇ ਹੱਥ ਕੀਤੇ ਸਾਫ

Share this story

ਤਰਨ ਤਾਰਨ, 6  ਫਰਵਰੀ (ਚਮਕੋਰ ਸਿੰਘ)- ਤਰਨ ਤਾਰਨ ਦੇ ਸਥਾਨਕ ਮੁੱਹਲਾ ਗੁਰੁ ਤੇਗ ਬਹਾਦਰ ਨਗਰ ਵਿਖੇ ਦਿਨ ਦਿਹਾੜੇ ਸ਼ਾਤਿਰ ਚੋਰਾ ਵੱਲੋ ਅਲਮਾਰੀ ਨੂੰ ਸਨ ਲਗਾ ਕੇ ਉਸ ਵਿਚੋ 70 ਹਜਾਰ ਨਗਦ ਰਾਸ਼ੀ 2 ਤੋਲੇ ਸੋਨਾ ਅਤੇ ਇੱਕ ਗੇਂਸ ਸਿਲੰਡਰ ਚੋਰੀ ਕਰਕੇ ਆਪਣੇ ਨਾਲ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਦੀ ਜਾਣਕਾਰੀ ਦਿੰਦਿਆ ਪੀੜਤ ਘਰ ਦੇ ਮਾਲਿਕ ਨੇ ਬਲਕਾਰ ਸਿੰਘ ਪੁੱਤਰ ਭਾਗ ਸਿੰਘ ਨੇ ਦਸਿਆ ਕਿ ਉਹ ਆਪਣੇ ਕੰਮ ਤੇ ਗਿਆ ਸੀ ਅਤੇ ਸਾਡੇ ਗਵਾਂਢੀਆ ਦੇ ਘਰ ਸੁੱਖਮਨੀ ਸਾਹਿਬ ਦਾ ਪਾਠ ਸੀ ਅਤੇ ਘਰ ਦੇ ਸਾਰੇ ਮੇਂਬਰ ਮੱਥਾ ਟੇਕਣ ਲਈ ਗਏ ਸੀ ਅਤੇ ਜਦ ਇਹ ਘਰ ਵਾਪਿਸ ਆਏ ਤਾ ਦੇਖਿਆ ਕਿ ਕਮਰੇ ਦੇ ਦਰਵਾਜੇ ਲਗਾ ਤਾਲਾ ਟੁੱਟ ਕੇ ਜਮੀਨ ਤੇ ਡਿਗਾ ਸੀ।ਜਿਸਤੋ ਬਾਅਦ ਅਸੀ ਅਲਮਾਰੀ ਵੱਲ ਗਏ ਤਾ ਅਲਮਾਰੀ ਦਾ ਸਾਰਾ ਸਮਾਨ ਜਮੀਨ ਤੇ ਖਿਲਰਿਆ ਪਿਆ ਸੀ ਅਤੇ ਅਲ਼ਮਾਰੀ ਵਿਚੋ 70 ਹਜਾਰ ਰੁਪਏ ਨਗਦ ਰਾਸ਼ੀ,ਕੀਮਤੀ ਗਹਿਣੇ ਕਰੀਬ 2 ਤੋਲੇ ਸੋਨਾ,ਅਤੇ ਰਸੋਈ ਵਿਚ ਲਗਾ ਗੈਂਸ ਸਿਲੰਡਰ ਗਾਇਬ ਸੀ।ਪਰਿਵਾਰ ਵਾਲਿਆ ਨੇ ਇਸ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਿਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

WRITTEN BY