Skip to content
Independent perspectives. Global stories.
BREAKING

ਪਹਿਲੀ ਅਪਰੈਲ ਤੋਂ ਹਰਿਆਣਾ ’ਚ ਬਿਜਲੀ ਸਸਤੀ

Share this story

ਚੰਡੀਗੜ੍ਹ- ਹਰਿਆਣਾ ਵਾਸੀਆਂ ਲਈ ਰਾਹਤ ਭਰੀ ਖਬਰ ਹੈ ਕਿ ਪਹਿਲੀ ਅਪ੍ਰੈਲ ਤੋਂ ਬਿਜਲੀ ਸਸਤੀ ਹੋ ਜਾਵੇਗੀ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਵਾਅਦੇ ਮੁਤਾਬਕ ਅਸੀਂ ਆਪਣੇ ਕਾਰਜਕਾਲ ਵਿੱਚ ਬਿਜਲੀ ਮਹਿੰਗੀ ਨਹੀਂ ਹੋਣ ਦਿਆਂਗੇ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕੋਲੇ ਤੇ ਫਿਊਲ ਦੀਆਂ ਦਰਾਂ ਵਿੱਚ ਕੁਝ ਕਮੀ ਹੋਈ ਹੈ।ਇਸ ਕਮੀ ਦਾ ਲਾਭ ਅਸੀਂ ਸੂਬੇ ਦੇ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਹੈ। ਇਸ ਐਲਾਨ ਨਾਲ ਐਫਐਸਏ ਵਿੱਚ 50 ਤੋਂ 60 ਪੈਸੇ ਪ੍ਰਤੀ ਯੂਨਿਟ ਦੀ ਕਮੀ ਕੀਤੀ ਜਾਵੇਗੀ।ਇਹ ਦੂਜਾ ਮੌਕਾ ਹੈ ਜਦੋਂ ਐਫਐਸਏ (ਫਿਊਲ ਸਰਚਾਰਜ ਐਡਜਸਟਮੈਂਟ) ਵਿੱਚ ਇਹ ਕਮੀ ਕੀਤੀ ਜਾ ਰਹੀ ਹੈ।

WRITTEN BY