ਜਲੰਧਰ- ਇਹ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਡੇਰਾ ਸੌਦਾ ਅਵੱਗਿਆ ਕਾਂਡ ਬਾਰੇ ਤਿਆਰ ਰਿਪੋਰਟ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੌਂਪਣ ਤੋਂ ਪਹਿਲਾਂ ਹੀ ਲੀਕ ਕਰ ਦਿੱਤੀ ਗਈ ਹੈ। ਮੀਡੀਆ ਦੇ ਇੱਕ ਹਿੱਸੇ ਵਿੱਚ ਇਸ ਰਿਪੋਰਟ ਨੂੰ ਤੁਰੰਤ ਰਿਲੀਜ਼ ਕਰ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰਾ ਸੱਚਾ ਸੌਦਾ ਤੋਂ ਸਮਰਥਨ ਮੰਗਣ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕਮੇਟੀ ਨੇ ਆਪਣੀ ਰਿਪੋਰਟ ‘ਚ ਅਕਾਲੀ ਦਲ, ਕਾਂਗਰਸ ਤੇ ‘ਆਪ’ ਦੇ 48 ਆਗੂਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ।ਇਸ ’ਚ ਸ਼੍ਰੋਮਣੀ ਅਕਾਲੀ ਦਲ ਦੇ 30, ਕਾਂਗਰਸ ਦੇ 15 ਤੇ ‘ਆਪ’ ਦੇ 3 ਆਗੂ ਸ਼ਾਮਲ ਹਨ। ਰਿਪੋਰਟ ‘ਚ ਆਗੂਆਂ ਦੇ ਨਾਂ ਦੀਆਂ 2 ਲੀਸਟਾਂ ਤਿਆਰ ਕੀਤੀਆਂ ਗਈਆਂ ਹਨ।
ਰਿਪੋਰਟ ’ਚ ਇਨ੍ਹਾਂ ਨੇਤਾਵਾਂ ਦੇ ਨਾਮ ਸ਼ਾਮਲ- ਅਕਾਲੀ- ਕਰੀਬ 30 ਆਗੂਆਂ ਦੇ ਨਾਂ ਸ਼ਾਮਲ ਹਨ ਇਨ੍ਹਾਂ ’ਚ ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਦਿਲਰਾਜ ਸਿੰਘ ਭੰਦੂੜ, ਪ੍ਰੀਤ ਮੁਹਿੰਦਰ ਸਿੰਘ, ਜਨਮੇਜਾ ਸਿੰਘ ਸੇਖੋਂ, ਰਾਜੂ ਖੰਨਾ, ਈਸ਼ਵਰ ਸਿੰਘ ਮਹਿਰਬਾਨ, ਰਣਜੀਤ ਸਿੰਘ ਤਲਵੰਡੀ, ਇੰਦਰ ਇਕਬਾਲ ਸਿੰਘ ਅਟਵਾਲ, ਬਲਬੀਰ ਸਿੰਘ, ਪ੍ਰਕਾਸ਼ ਸਿੰਘ ਭੱਟੀ, ਗੋਬਿੰਦ ਸਿੰਘ ਲੋਗੋਂਵਾਲ, ਸ਼ਰਨਜੀਤ ਸਿੰਘ ਪ੍ਰਮੁੱਖ ਹਨ।
ਕਾਂਗਰਸ-15 ਆਗੂਆਂ ’ਚ ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਰਣਦੀਪ ਸਿੰਘ ਨਾਭਾ, ਕਰਨ ਕੌਰ ਬਰਾੜ, ਕੇਵਲ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੌਤ, ਰਾਜਾ ਵੜਿੰਗ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਹਨ। ‘ਆਪ’- 3 ਆਗੂਆਂ ’ਚ ਗੁਰਪ੍ਰੀਤ ਸਿੰਘ ਵੜੈਚ, ਮਲਕੀਅਤ ਸਿੰਘ, ਤੇ ਨਰਿਦੰਰ ਸਿੰਘ ਸ਼ਾਮਲ ਹਨ।



