Skip to content
Independent perspectives. Global stories.
BREAKING

ਅਡਵਾਨੀ ਨੇ ਨਰਿੰਦਰ ਮੋਦੀ ਦੇ ਗੁਣ ਗਾਏ

Share this story

ਨਵੀਂ ਦਿੱਲੀ, 19 ਅਗਸਤ (ਪੀ.ਟੀ.)-ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੇ ਪ੍ਰਧਾਨ ਲਾਲਕ੍ਰਿਸ਼ਨ ਅਡਵਾਨੀ ਨੇ ਪਾਰਟੀ ਦੀ ਇੱਕ ਬੈਠਕ ‘ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਕੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿਉਂ ਕਿ ਦੋ-ਤਿੰਨ ਦਿਨ ਹੀ ਪਹਿਲਾਂ ਉਨ੍ਹਾਂ ਨੇ ਅਜਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਕਰਕੇ ਮੋਦੀ ‘ਤੇ ਵਾਰ ਕੀਤਾ ਸੀ। ਭਾਜਪਾ ਚੋਣ ਮੁਹਿੰਮ ਕਮੇਟੀ, ਪ੍ਰਦੇਸ਼ ਪਾਰਟੀ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਦੀ ਬੈਠਕ ‘ਚ ਸਮਾਪਨ ਭਾਸ਼ਣ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਨੇਤਾ ਅਡਵਾਨੀ ਨੇ ਯੂਥ ਪੱਧਰ ‘ਤੇ ਪਾਰਟੀ ਨੂੰ ਮਜਬੂਤ ਕਰਨ ‘ਤੇ ਜੋਰ ਦੇਣ ‘ਤੇ ਗੁਜਰਾਤ ਦੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ। ਅਡਵਾਨੀ ਨੇ ਮੋਦੀ ਦਾ ਇਸ ਗੱਲ ਨੂੰ ਵੀ ਲੈ ਕੇ ਗੁਣਗਾਨ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਮੁਹਿੰਮ ਸ਼ੁਰੂ ਕਰ ਦਿੱਤੀ ਤੇ ਨੌਜਵਾਨ ਤੇ ਪਹਿਲੀ ਵਾਰ ਮਤਦਾਤਾ ਬਨਣ ਜਾ ਰਹੇ ਲੋਕਾਂ ਨੂੰ ਚੋਣ ਕਮਿਸ਼ਨ ‘ਚ ਮਤਦਾਤਾ ਦੇ ਰੂਪ ‘ਚ ਰਜਿਸਟ੍ਰੇਸ਼ਨ ਕਰਾਉਣ ਦਾ ਸੱਦਾ ਦਿੱਤੀ ਹੈ। ਆਪਣੇ ਭਾਸ਼ਣ ‘ਚ ਅਡਵਾਨੀ ਨੇ ਕਿਹਾ ਕਿ ਭਾਜਪਾ ਰਿਕਾਰਡ ਤੋੜ ਜਿੱਤ ਹਾਸਲ ਕਰੇਗੀ।

WRITTEN BY