Skip to content
Independent perspectives. Global stories.
BREAKING

ਗੋਲਾ ਬਾਰੂਦ ਨਾਲ ਅੱਗ ਲੱਗਣ ਕਾਰਨ ਹੋਇਆ ਪਣਡੁੱਬੀ ‘ਚ ਧਮਾਕਾ : ਐਂਟਨੀ

Share this story

ਨਵੀਂ ਦਿੱਲੀ, 19 ਅਗਸਤ (ਵਿਸ਼ਵ ਵਾਰਤਾ)-ਰੱਖਿਆ ਮੰਤਰੀ ਏ.ਕੇ.ਐਂਟਨੀ ਨੇ ਅੱਜ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੇ ਕਿ ਆਈ.ਐਨ.ਐਸ ਸਿੰਧੁਰੱਖਿਅਕ ਪਣਡੁੱਬੀ ਵਿਚ ਵਿਸਫੋਟ ਦਾ ਕਾਰਨ ਉਥੇ ਰੱਖੇ ਗੋਲਾ ਬਾਰੂਦ ਵਿਚ ਅੱਗ ਲੱਗਣਾ ਹੋ ਸਕਦਾ ਹੈ। ਰੱਖਿਆ ਮੰਤਰੀ ਨੇ ਘਟਨਾ ਦੇ ਬਾਰੇ ਵਿਚ ਰਾਜ ਸਭਾ ਵਿਚ ਦਿੱਤੇ ਬਿਆਨ ਵਿਚ ਕਿਹਾ ਕਿ ਵਿਸਫੋਟ ਦੀ ਤੀਬਰਤਾ ਅਤੇ ਇਸ ਦੇ ਕਾਰਨ ਪਣਡੁੱਬੀ ਨੂੰ ਹੋਏ ਨੁਕਸਾਨ ਨਾਲ ਸੰਕੇਤ ਮਿਲਦਾ ਹੈ ਕਿ ਆਈ.ਐਨ.ਐਸ ਸਿੰਧੁਰੱਖਿਅਕ ਵਿਚ ਮੌਜੂਦ 18 ਜਲ ਸੈਨਾ ਕਰਮੀ ਜ਼ਿੰਦਾ ਨਹੀਂ ਬਚੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਲ ਸੈਨਾ ਨੇ ਆਪਣੀ ਪਣਡੁੱਬੀਆਂ ਦੀ ਮਾਨਕ ਸੰਚਾਲਨ ਪ੍ਰਤੀਕਿਰਿਆ (ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ) ਦੇ ਆਡਿਟ ਅਤੇ ਪਣਡੁੱਬੀਆਂ ‘ਤੇ ਤਾਇਨਾਤ ਸਾਰੇ ਸ਼ਸ਼ਤਰ ਸਬੰਧੀ ਸੁਰੱਖਿਆ ਪ੍ਰਣਾਲੀਆਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

WRITTEN BY