ਜੰਮੂ, 19 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਵਿਚ ਸੋਮਵਾਰ ਨੂੰ 11ਵੇਂ ਦਿਨ ਵੀ ਕਰਫ਼ਿਊ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ‘ਤੇ ਤੇਜ਼ੀ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ। ਕਿਸ਼ਤਵਾੜ ਵਿਚ ਕਰਫ਼ਿਊ 11ਵੇਂ ਦਿਨ ਵੀ ਜਾਰੀ ਹੈ, ਪ੍ਰੰਤੂ ਕਸਬੇ ਵਿਚ ਲੜੀਵਾਰ ਤਰੀਕੇ ਨਾਲ ਕਰਫ਼ਿਊ ਵਿਚ ਦੋ ਘੰਟੇ ਦੀ ਛੋਟ ਦਿੱਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਤਾਰਾਚੰਦ ਦੀ ਪ੍ਰਧਾਨਗੀ ਵਿਚ ਜੰਮੂ ਦੌਰੇ ‘ਤੇ ਆਏ ਮੰਤਰੀਆਂ ਦੇ ਇਕ ਦਿਲ ਨੇ ਸਾਰੇ ਭਾਈਚਾਰੇ ਨਾਲ ਪ੍ਰੰਪਰਾਗਤ ਸੰਪ੍ਰਦਾਇਕ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਇਸ ਦਲ ਦੇ ਹੋਰ ਮੈਂਬਰਾਂ ਵਿਚ ਗ੍ਰਾਮੀਣ ਵਿਕਾਸ ਮੰਤਰੀ ਅਲੀ ਮੁਹੰਮਦ ਸਾਗਰ, ਉਪਭੋਗਤਾ ਅਤੇ ਜਨਤਕ ਵੰਡ ਮੰਤਰੀ ਚੌਧਰੀ ਮੁਹੰਮਦ ਰਮਜਾਨ ਅਤੇ ਸਿੰਚਾਈ ਅਤੇ ਹੜ੍ਹ ਕੰਟਰੋਲ ਮੰਤਰੀ ਸ਼ਾਮ ਲਾਲ ਸ਼ਰਮਾ ਸ਼ਾਮਲ ਹੈ। ਮੰਤਰੀਆਂ ਦੇ ਦਲ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਘੱਟ ਗਿਣਤੀ ਅਤੇ ਵੱਧ ਗਿਣਤੀ ਭਾਈਚਾਰੇ ਦੇ ਪ੍ਰਤੀਨਿਧੀ ਮੰਡਲਾਂ ਨਾਲ ਵੱਖ-ਵੱਖ ਥਾਈਂ ਮੁਲਾਕਾਤ ਕੀਤੀ।



