ਭਾਈਰੂਪਾ, 27 ਫਰਵਰੀ (ਜੱਜਵੀਰ ਜਲਾਲ)- ਪਿੰਡ ਆਕਲੀਆ ਜਲਾਲ ਸਮਾਧ ਭਾਈ ਰੋਡ ਤੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਕਾਰਨ ਇੱਕ 22 ਸਾਲਾ ਨੋਜਵਾਨ ਦੀ ਮੋਕੇ ਤੇ ਮੌਤ ਹੋ ਗਈ ਇੱਕ ਜਖਮੀ ਹੋ ਗਿਆ। ਮੋਕੇ ਪਰ ਪਹੁੰਚੇ ਏ ਐਸ ਆਈ ਸੁਖਦੇਵ ਸਿੰਘ ਥਾਣਾ ਭਗਤਾ ਭਾਈ ਅਨੁਸਾਰ ਸਮਾਧ ਭਾਈ ਸਾਈਡ ਤੋ ਆ ਰਹੇ ਗੁਰਪ੍ਰੀਤ ਸਿੰਘ ਵਾਸੀ ਸਮਾਧ ਭਾਈ ਪਿੰਡ ਜਲਾਲ ਸਾਈਡ ਤੋ ਜਾ ਰਹੇ ਤੇਜ ਸਿੰਘ ਵਾਸੀ ਤਲਵੰਡੀ ਭਾਈ ਦੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਗੁਰਪ੍ਰੀਤ ਉਰਫ ਗੋਰਾ ਪੁੱਤਰ ਪਰਮਜੀਤ ਸਿੰਘ ਵਾਸੀ ਸਮਾਧ ਭਾਈ ਦੀ ਮੌਕੇ ਉਪਰ ਮੌਤ ਹੋ ਗਈ ਜੋ ਕਿ ਆਪਣੇ ਮਾਂ ਬਾਪ ਦਾ ਇਕਲੋਤਾ ਪੁੱਤਰ ਸੀ। ਜਦ ਕਿ ਦੂਸਰਾ ਮੋਟਰਸਾਈਕਲ ਸਵਾਰ ਤੇਜ ਸਿੰਘ ਤਲਵੰਡੀ ਮੰਝੂ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮੱਦਦ ਨਾਲ ਇਲਾਜ ਲਈ ਭਗਤਾ ਭਾਈ ਹਸਪਤਾਲ ਭੇਜ ਦਿੱਤਾ ਗਿਆ।



