Skip to content
Independent perspectives. Global stories.
BREAKING

ਲੁਟਾਂ ਖੋਹਾਂ ਕਰਣ ਵਾਲੇ ਦੋ ਦੋਸ਼ੀ ਪੁਲਿਸ਼ ਨੇ ਕੀਤੇ ਕਾਬੂ

Share this story

ਅੰਮ੍ਰਿਤਸਰ, 27 ਫਰਵਰੀ (ਦਵਾਰਕਾ ਨਾਥ ਰਾਣਾ)- ਪੁਲਿਸ ਕਮਿਸ਼ਨਰ ਨਾਗੇਸ਼ਵਰ ਰਾਉ ਵਲੋਂ ਅਸਮਾਜਿਕ ਅੰਨਸਾਰਾਂ ਦੇ ਵਿਰੂਧ ਛੇੜ੍ਹੀ ਗਈ ਮੁਹਿਮ ਅਤੇ ਸ਼੍ਰ: ਦਲਜਿੰਦਰ ਸਿੰਘ ਢਿੱਲੋਂ ਡੀ ਸੀ ਪੀ ਅੰਮ੍ਰਿਤਸਰ ਦੇ ਨਿਰਦੇਸ਼ਾਂ ਨੂੰ ਮੱਧੇ ਨਜ਼ਰ ਰਖਦੇ ਹੋਏ ਗੋਤਮ ਸ਼ਿੰਗਲ ਵਧੀਕ ਡਿਪਟੀ ਕਮਿਸ਼ਨਰ–2 ਅੰਮ੍ਰਿਤਸਰ ਅਤੇ ਡਾ: ਬਾਲ ਕ੍ਰਿਸ਼ਨ ਸ਼ਿੰਗਲਾ ਅਸਿਸਟੈਂਟ ਕਮਿਸ਼ਨਰ ਪੁਲੀਸ਼ ਉਤਰੀ ਦੇ ਨਿਰਦੇਸ਼ਾਂ ਦੇ ਅਨੂੰਸਾਰ ਥਾਨਾ ਸਦਰ ਦੇ ਇੰਸਪੈਕਟਰ ਰਜਵੰਤ ਸਿੰਘ ਮੁੱਖ ਅਫਸਰ ਥਾਨਾ ਸਿਵਲ ਲਾਇਨ ਅੰਮ੍ਰਿਤਸਰ ਅਤੇ ਚੌਂਕੀ ਰਣਜੀਤ ਐਵਨੀਉ ਦੇ ਇੰਚਾਰਜ ਐਸ ਆਈ ਸ਼੍ਰ: ਨਿਸ਼ਾਨ ਸਿੰਘ ਅਤੇ ਏ ਐਸ ਆਈ ਸੁਖਦੇਵ ਸਿੰਘ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜੱਦ ਗਸਤ ਕਰਦੇ ਹੋਏ ਐਸ ਆਈ ਨਿਸ਼ਾਨ ਸਿੰਘ ਕੋਲ ਗੁਰਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਇਤਲਾਹ ਦਿੱਤੀ ਕਿ ਉਹ ਅਪਨੀ ਲੜ੍ਹਕੀ ਦਿਵਜੋਤ ਕੌਰ ਦੇ ਨਾਲ ਜਾ ਰਿਹਾ ਸੀ ਕਿ ਅਜੀਤ ਰੰਧਾਵਾ ਹਸਪਤਾਲ ਦੇ ਨੇੜ੍ਹੇ ਦੋ ਮੋਨੇ ਨੋਜਵਾਨਾਂ ਨੇ ਮੇਰੀ ਲੜ੍ਹਕੀ ਦੇ ਹੱਥ ਵਿੱਚ ਫੜ੍ਹਿਆ ਹੋਇਆ ਮੋਬਾਇਲ ਖ਼ੋਹ ਲਿਆ ਅਤੇ ਉਨ੍ਹਾਂ ਦੌਹਾਂ ਦੋਸ਼ਿਆਂ ਨੂੰ ਆਸੀ ਮੋਕੇ ਉਤੇ ਹੀ ਕਾਬੂ ਕਰ ਲਿਆ,ਜਿਨ੍ਹਾਂ ਨੇ ਅਪਨਾ ਨਾਂ ਅਵਤਾਰ ਸਿੰਘ ਉਰਫ ਸ਼ੰਨ੍ਹੀ ਪੁੱਤਰ ਬਲਵੰਤ ਸਿੰਘ ਵਾਸੀ ਦਇਆ ਨੰਦ ਨਗਰ ਨੰਗਲੀ ਭੱਠਾ ਐਫ਼ ਜੀ ਸੀ ਰੋਡ ਅੰਮ੍ਰਿਤਸਰ ਅਤੇ ਲਵਲੀ ਸਿੰਘ ਲਾਲੀ ਪੁੱਤਰ ਦਿਆਲ ਸਿੰਘ ਵਾਸੀ ਦਇਆ ਨੰਦ ਨਗਰ ਨੰਗਲੀ ਭੱਠਾ ਐਫ਼ ਜੀ ਸੀ ਰੋਡ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ ਅਤੇ ਮੋਕੇ ਤੇ ਉਨ੍ਹਾਂ ਕੋਲੋ ਖੋਹਿਆ ਹੋਇਆ ਮੋਬਾਇਲ ਲੈਨਵੋ ਬਰਾਮਦ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ਼ ਮੁਕਦਮਾ ਨੰ: 87 ਮਿਤੀ 25/2/2017 ਜੁਰਮ 379-ਬੀ, 34 ਭ:ਦ ਥਾਨਾ ਸਿਵਲ ਲਾਇਨ ਵਿੱਖੇ ਦਰਜ ਕੀਤਾ ਗਿਆ ਅਤੇ ਇਨ੍ਹਾਂ ਨੂੰ ਰਿਮਾਡ ਤੇ ਲੈਕੇ ਪੁਛੱਗਿੱਛ ਕਰਣ ਤੇ ਹੋਰਵੀ ਕਈ ਕੀਤੀਆਂ ਵਰਦਾਤਾਂ ਦੀ ਜਾਨਕਾਰੀ ਹਾਸਿਲ ਹੋ ਸਕਦੀ ਹੈ।

WRITTEN BY