ਗੋਂਡਾ- ਮਹਾਰਾਸ਼ਟਰ ‘ਚ ਨਗਰ ਚੋਣਾਂ ਦੇ ਨਤੀਜਿਆਂ ਨਾਲ ਉਤਸ਼ਾਹਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁ¤ਕਰਵਾਰ ਇ¤ਥੇ ਕਿਹਾ ਕਿ ਉ¤ਤਰ ਪ੍ਰਦੇਸ਼ ‘ਚ ਇਕ ਦੂਜੇ ਦੀਆਂ ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਉਸ ਸਮੇਂ ਹੀ ਬੇਨਕਾਬ ਹੋ ਗਈਆਂ ਸਨ, ਜਦੋਂ ਦੋਵਾਂ ਨੇ ਮਿਲ ਕੇ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਮੋਦੀ ਨੇ ਇ¤ਥੇ ਇਕ ਰੈਲੀ ‘ਚ ਕਿਹਾ, ‘‘ਦੇਸ਼ ‘ਚ ਹਰ ਦਿਨ ਨਵਾਂ ਝੂਠ ਬੋਲਣ ‘ਚ ਮਾਹਿਰ ਲੋਕਾਂ ਦੀ ਕਮੀ ਨਹੀਂ ਹੈ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਨਕੇਲ ਕ¤ਸਣ ਲਈ ਮੈਂ ਨੋਟਬੰਦੀ ਦਾ ਫੈਸਲਾ ਕੀਤਾ ਤਾਂ ਕੁਝ ਲੋਕ ਇਸ ਫੈਸਲੇ ਨਾਲ ਖੁਦ ਦੇ ਖਜ਼ਾਨੇ ‘ਤੇ ਪੈਣ ਵਾਲੇ ਅਸਰ ਨਾਲ ਘਬਰਾ ਗਏ।
ਨੋਟਬੰਦੀ ਨੇ ਸਪਾ, ਬਸਪਾ ਨੂੰ ਕੀਤਾ ਬੇਨਕਾਬ : ਮੋਦੀ



