ਨਵੀਂ ਦਿੱਲੀ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਣੀਪੁਰ ਦੀ ਸਾਮਾਜਿਕ ਕਾਰਜਕਰਤਾ ਅਤੇ ਹੁਣ ਰਾਜਨੇਤਾ ਇਰੋਮ ਸ਼ਰਮੀਲਾ ਦੀ ਪਾਰਟੀ ਨੂੰ ਸ਼ਨੀਵਾਰ ਨੂੰ 50 ਹਜ਼ਾਰ ਰੁਪਏ ਚੰਦੇ ਦੇ ਰੂਪ ‘ਚ ਦਿੱਤੇ ਸਨ। ਹੁਣ ਕੇਜਰੀਵਾਲ ਦੇ ਮੰਤਰੀ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਣ ਵੀ ਆਪਣੀ ਇਕ ਮਹੀਨੇ ਦੀ ਤਨਖਾਹ ਸ਼ਰਮੀਲਾ ਦੀ ਪਾਰਟੀ ਨੂੰ ਦਾਨ ਕਰ ਰਹੇ ਹਨ।ਭਗਵੰਤ ਮਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਨੂੰ ਮਿਲਣ ਵਾਲੀ ਇਕ ਮਹੀਨੇ ਦੀ ਤਨਖਾਹ ਉਹ ਸ਼ਰਮੀਲਾ ਨੂੰ ਦੇ ਰਹੇ ਹਨ ਜੋ ਮਣੀਪੁਰ ’ਚ ‘ਭ੍ਰਿਸ਼ਟ ਤੰਤਰ’ ਅਤੇ ‘ਬੇਇਨਸਾਫੀ’ ਵਿਰੁੱਧ ਲੜ ਰਹੀ ਹੈ।ਦੱਸਣਯੋਗ ਹੈ ਕਿ 16 ਸਾਲ ਤੱਕ ਅਫਸਪਾ ਵਿਰੁੱਧ ਭੁੱਖ ਹੜਤਾਲ ਕਰਨ ਤੋਂ ਬਾਅਦ ਰਾਜਨੀਤੀ ’ਚ ਕਦਮ ਰੱਖਣ ਵਾਲੀ ਮਨੁੱਖੀ ਅਧਿਕਾਰ ਕਾਰਜਕਰਤਾ ਇਰੋਮ ਸ਼ਰਮੀਲਾ ਮਣੀਪੁਰ ਦੇ ਸੀ.ਐਮ. ਵਿਰੁੱਧ ਚੋਣਾਂ ਦੇ ਮੈਦਾਨ ’ਚ ਹੈ।
ਮਣੀਪੁਰ ’ਚ ਮੁੱਖ ਮੰਤਰੀ ਓਕਰਾਮ ਇਬੋਬੀ ਥੌਬਲ ਵਿਧਾਨ ਸਭਾ ਖੇਤਰ ਤੋਂ ਚੋਣਾਂ ਲੜ ਰਹੇ ਹਨ।ਧਨ ਅਤੇ ਕਾਰਜਕਰਤਾਵਾਂ ਦੀ ਘਾਟ ਨਾਲ ਜੂਝ ਰਹੀ ਇਰੋਮ ਸ਼ਰਮੀਲਾ ਦੀ ਪਾਰਟੀ ਆਨਲਾਈਨ ਚੰਦਾ ਇਕੱਠਾ ਕਰਨ ਅਤੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਉਥੇ ਹੀ ਇਰੋਮ ਸ਼ਰਮੀਲਾ ਦੀ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਟਵੀਟ ਕਰਦੇ ਹੋਏ ਲਿਖਿਆ ਕਿ ‘ਇਮਾਨਦਾਰ ਰਾਜਨੀਤੀ ਨੂੰ ਹਮੇਸ਼ਾ ਸੱਚੇ ਲੋਕਾਂ ਦਾ ਸਮਰਥਨ ਮਿਲਦਾ ਹੈ, ਜਿਹੜੇ ਮੌਜੂਦਾ ਸਥਿਤੀ ਨੂੰ ਹਿਲਾ ਕੇ ਅਤੇ ਜ਼ਮੀਨੀ ਪੱਧਰ ’ਤੇ ਅੰਦੋਲਲ ਦਾ ਨਿਰਮਾਣ ਕਰਨਾ ਚਾਹੁੰਦੇ ਹਨ, ਧੰਨਵਾਦ ਸਰ’।
ਕੇਜਰੀਵਾਲ ਨੇ ਸ਼ਰਮੀਲਾ ਨੂੰ ਦਿੱਤਾ 50 ਹਜ਼ਾਰ ਰੁਪਏ ਦਾ ਚੰਦਾ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮਣੀਪੁਰ ‘ਚ ਵਿਧਾਨ ਸਭਾ ਚੋਣਾਂ ਲੜ ਰਹੀ ਸ਼ਰਮੀਲਾ ਈਰੋਮ ਦੀ ਪਾਰਟੀ ਪੀਪੁਲਸ ਰਿਸਜੇਰਸ ਅਤੇ ਜਸਿਟਸ ਅਲਾਇੰਸ ਨੂੰ 50 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਹੈ। ਕੇਜਰੀਵਾਲ ਨੇ ਈਰੋਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਨੂੰ ਸਹਿਯੋਗ ਕਰਦੇ ਹੋਏ 50 ਹਜ਼ਾਰ ਰੁਪਏ ਦਾ ਛੋਟਾ ਜਿਹਾ ਯੋਗਦਾਨ ਕਰ ਰਿਹਾ ਹਾਂ ਅਤੇ ਤੁਹਾਨੂੰ ਵੀ ਸਹਿਯੋਗ ਦੀ ਅਪੀਲ ਕਰਦਾ ਹਾਂ।ਕੇਜਰੀਵਾਲ ਦਾ ਇਹ ਕਦਮ ਇਨ੍ਹਾਂ ਖਬਰਾਂ ਦੇ ਬਾਅਦ ਆਇਆ ਹੈ ਕਿ ਈਰੋਮ ਨੂੰ ਵਿਧਾਨ ਸਭਾ ਚੋਣ ਲੜਨ ‘ਚ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਗਵੰਤ ਮਾਨ ਨੇ ਇਰੋਮ ਸ਼ਰਮੀਲਾ ਨੂੰ ਦਾਨ ਕੀਤੀ ਆਪਣੀ ਤਨਖਾਹ



