ਚੰਡੀਗੜ੍ਹ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- 9 ਫਰਵਰੀ ਨੂੰ ਰਿਲੀਜ਼ ਹੋਇਆ ਗੁਰਦਾਸ ਮਾਨ ਦਾ ਗੀਤ ‘ਪੰਜਾਬ’ ਚਰਚਾ ਵਿੱਚ ਹੈ।ਸਿਫਤਾਂ ਤੋਂ ਇਲਾਵਾ ਇਹ ਗੀਤ ਕਾਫੀ ਆਲੋਚਨਾ ਵੀ ਬਟੋਰ ਰਿਹਾ ਹੈ।ਇਸ ’ਤੇ ਗੁਰਦਾਸ ਮਾਨ ਨੇ ਚੁੱਪੀ ਤੋੜੀ ਹੈ।ਉਨ੍ਹਾਂ ਕਿਹਾ, ਇਸ ਗੱਲ ਦੇ ਵਿਗਿਆਨਕ ਸਬੂਤ ਹਨ ਕਿ ਸਿਗਰਟਨੋਸ਼ੀ ਬੱਚਿਆਂ ਲਈ ਹਾਨੀਕਾਰਕ ਹੈ। ਜੇ ਮੈਂ ਇਹ ਗੱਲ ਵਿਖਾਈ, ਤਾਂ ਕੀ ਮੈਂ ਔਰਤਾਂ ਦੇ ਖਿਲਾਫ ਹੋ ਗਿਆ। ਔਰਤ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ, ਉਹ ਇਹ ਸਭ ਚੀਜ਼ਾਂ ਆਪਣੇ ਸ਼ਰੀਰ ਵਿੱਚ ਨਹੀਂ ਪਾ ਸਕਦੀ।ਮੈਂ ਵੀਡੀਓ ਵਿੱਚ ਮਰਦਾਂ ਬਾਰੇ ਵੀ ਗੱਲ ਕੀਤੀ ਹੈ ਪਰ ਮੈਂ ਮੰਨਦਾ ਹਾਂ ਕਿ ਮਾਂ ਬੱਚੇ ਦੇ ਪਾਲਨ ਪੋਸ਼ਨ ’ਚ ਪਹਿਲਾਂ ਆਉਂਦੀ ਹੈ। ਮਾਨ ਨੇ ਕਿਹਾ, “ਮੈਂ ਵੀਡੀਓ ਵਿੱਚ ਵਿਖਾਇਆ ਹੈ ਕਿ ਇੱਕ ਕੁੜੀ ਆਪਣੇ ਪਿਓ ਦੀ ਅਰਥੀ ਚੁੱਕ ਰਹੀ ਹੈ।ਮੈਂ ਐਸਿਡ ਅਟੈਕਰ ਤੇ ਬਦਮਾਸ਼ਾਂ ਦੀ ਵੀ ਨਿੰਦਾ ਕੀਤੀ ਹੈ।ਮੈਂ ਸ਼ੁਰੂਆਤ ਤੋਂ ਹੀ ਆਪਣੇ ਗੀਤਾਂ ਵਿੱਚ ਕੁੜੀਆਂ ਦੀ ਗੱਲ ਕਰਦਾ ਆਇਆ ਹਾਂ।ਕ੍ਰਿਟਿਕਸ ਦਾ ਕਹਿਣਾ ਇਹ ਵੀ ਹੈ ਕਿ ਗੁਰਦਾਸ ਮਾਨ ਨੇ ਸਾਲਾਂ ਪਹਿਲਾਂ ਆਪਣੇ ਗੀਤ ਵਿੱਚ ਘਰ ਦੀ ਸ਼ਰਾਬ ਨੂੰ ਪ੍ਰਮੋਟ ਕੀਤਾ ਸੀ।ਇਸ ਦੇ ਨਾਲ ਹੀ ਉਨ੍ਹਾਂ ਦੇ ਗੁਰੂ ਲਾਡੀ ਸ਼ਾਹ
‘ਆਪ’ ਇੱਕ ਚੇਨ ਸਮੋਕਰ ਸਨ।
ਇਸ ਦੇ ਗੁਰਦਾਸ ਮਾਨ ਨੇ ਕਿਹਾ, “ਇਹ ਤੁਲਨਾ ਬਹੁਤ ਗਲਤ ਹੈ। ਉਸ ਵੇਲੇ ਮੈਂ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਵਾਜ਼ੀ ਬਾਰੇ ਗੱਲ ਕੀਤੀ ਸੀ। ਮੈਂ ਨਹੀਂ ਕਹਿੰਦਾ ਕਿ ਸ਼ਰਾਬ ਪੀਣਾ ਲਿਮਿਟ ਵਿੱਚ ਗਲਤ ਹੈ ਪਰ ਅੱਜ ਦੇ ਪੰਜਾਬ ਵਿੱਚ ਇਹ ਇੱਕ ਵੱਡੀ ਬਿਮਾਰੀ ਬਣ ਗਈ ਹੈ।
‘ਪੰਜਾਬ’ ਦੇ ਅਲੋਚਕਾਂ ਨੂੰ ਮਾਨ ਨੇ ਦਿੱਤਾ ਜੁਆਬ



