Skip to content
Independent perspectives. Global stories.
BREAKING

ਆਸਟਰੇਲੀਆ ਖ਼ਿਲਾਫ਼ ਸਿਲਵਰ ਜੁਬਲੀ ਮਨਾਉਣ ਉਤਰੇਗਾ ਭਾਰਤ

Share this story

ਨਵੀਂ ਦਿੱਲੀ, 15 ਫਰਵਰੀ-

PTI11_7_2016_000287B ਵਿਰਾਟ ਕੋਹਲੀ ਦੀ ਅਗਵਾਈ ਵਿੱਚ ਲਗਾਤਾਰ ਛੇਵੀਂ ਸੀਰੀਜ਼ ਜਿੱਤ ਚੁੱਕੀ ਟੀਮ ਇੰਡੀਆ ਜਦੋਂ ਆਸਟਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਦਾ ਪੁਣੇ ਵਿੱਚ ਪਹਿਲਾ ਮੈਚ ਖੇਡੇਗੀ ਤਾਂ ਉਸ ਦੀ ਨਿਗ੍ਹਾ ਸਿਲਵਰ ਜੁਬਲੀ ’ਤੇ ਹੋਵੇਗੀ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ 23 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਪੁਣੇ ਵਿੱਚ ਖੇਡਿਆ ਜਾਵੇਗਾ। ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਅਤੇ ਨੰਬਰ ਦੋ ਆਸਟਰੇਲੀਆ ਵਿਚਾਲੇ 1947 ਤੋਂ ਹੁਣ ਤਕ 90 ਟੈਸਟ ਖੇਡੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਭਾਰਤ ਨੇ 24 ਵਿੱਚ ਜਿੱਤ ਦਰਜ ਕੀਤੀ ਅਤੇ 40 ਵਿੱਚ ਉਸ ਨੂੰ ਸ਼ਿਕਸਤ ਮਿਲੀ। ਇਕ ਟਾਈ ਰਿਹਾ ਅਤੇ 25 ਮੈਚ ਡਰਾਅ ਖੇਡੇ ਗਏ।
ਕਪਤਾਨ ਵਿਰਾਟ ਕੋਹਲੀ ਭਾਰਤ ਦੇ ਇਸ ਲੜੀ ਦੇ ਇਕ ਟੈਸਟ ਵਿੱਚ ਜਿੱਤ ਦਿਵਾਉਂਦੇ ਹੀ ਭਾਰਤ ਦੀ ਆਸਟਰੇਲੀਆ ਖ਼ਿਲਾਫ਼ ਜਿੱਤ ਦੀ ਸਿਲਵਰ ਜੁਬਲੀ ਪੂਰੀ ਹੋ ਜਾਵੇਗੀ। ਵਿਰਾਟ ਬੰਗਲਾਦੇਸ਼ ਖ਼ਿਲਾਫ਼ ਹਾਲ ਹੀ ਵਿੱਚ ਹੈਦਰਾਬਾਦ ਵਿੱਚ ਖੇਡੇ ਗਏ ਇਕੋ ਇਕ ਟੈਸਟ ਮੈਚ ਵਿੱਚ 208 ਦੌੜਾਂ ਦੇ ਅੰਤਰ ਨਾਲ ਜਿੱਤਣ ਤੋਂ ਬਾਅਦ ਦੇਸ਼ ਦਾ ਤੀਜੇ ਸਭ ਤੋਂ ਸਫ਼ਲ ਕਪਤਾਨ ਬਣ ਚੁੱਕਾ ਹੈ। ਉਸ ਦੀ ਕਪਤਾਨੀ ਵਿੱਚ ਭਾਰਤ ਦੀ 23 ਮੈਚਾਂ ਵਿੱਚ ਇਹ 15 ਵੀਂ ਜਿੱਤ ਸੀ, ਜਿਸ ਦੀ ਬਦੌਲਤ ਉਸ ਨੇ ਮੁਹੰਮਦ ਅਜ਼ਹਰੂਦੀਨ ਨੂੰ ਪਛਾੜ ਦਿੱਤਾ ਹੈ। ਵਿਰਾਟ ਤੋਂ ਪਹਿਲਾਂ ਸੌਰਭ ਗਾਂਗੁਲੀ ਅਤੇ ਮਹਿੰਦਰ ਸਿੰਘ ਧੋਨੀ ਹਨ। ਜਿਨ੍ਹਾਂ ਦੇ ਨਾਂ ਕ੍ਰਮਵਾਰ 21 ਅਤੇ 27 ਜਿੱਤਾਂ ਦਰਜ ਹਨ। ਵਿਰਾਟ ਨੇ ਆਪਣੀ ਕਪਤਾਨੀ ਵਿੱਚ ਟੀਮ ਇੰਡੀਆ ਦਾ ਅਜਿੱਤ ਕ੍ਰਮ 19 ਮੈਚਾਂ ’ਤੇ ਪਹੁੰਚਾ ਦਿੱਤਾ ਹੈ ਅਤੇ ਉਹ ਸਾਬਕਾ ਕਪਤਾਨ ਸੁਨੀਲ ਗਾਵਸਕਰ ਦੇ 18 ਟੈਸਟ ਮੈਚਾਂ ਵਿੱਚ ਅਜਿੱਤ ਰਹਿਣ ਦੇ ਰਿਕਾਰਡ ਤੋਂ ਕਿਤੇ ਅੱਗੇ ਲੰਘ ਗਏ ਹਨ। ਵਿਰਾਟ ਇਸ ਲੜੀ ਵਿੱਚ ਆਪਣੇ ਰਿਕਾਰਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਸਬੰਧਾਂ ਦੀ ਸ਼ੁਰੂਆਤ 1947-48 ਵਿੱਚ ਭਾਰਤ ਦੇ ਆਸਟਰੇਲੀਆ ਦੌਰੇ ਨਾਲ ਹੋਈ ਸੀ ਅਤੇ ਉਦੋਂ ਭਾਰਤ ਪੰਜ ਟੈਸਟ ਮੈਚਾਂ ਦੀ ਲੜੀ 4-0 ਨਾਲ ਹਾਰ ਗਿਆ ਸੀ।  ਭਾਰਤ ਨੂੰ ਆਸਟਰੇਲੀਆ ਖਿਲਾਫ਼ ਆਪਣੀ ਪਹਿਲੀ ਟੈਸਟ ਲੜੀ ਜਿੱਤਣ ਲਈ 1979-80 ਤਕ ਦਾ ਇੰਤਜ਼ਾਰ ਕਰਨਾ ਪਿਆ ਜਦੋਂ ਕਿ ਆਸਟਰੇਲੀਆ ਦੀ ਟੀਮ ਭਾਰਤ ਵਿੱਚ ਛੇ ਟੈਸਟ ਮੈਚਾਂ ਦੀ ਲੜੀ 2-0 ਨਾਲ ਹਾਰ ਗਿਆ ਸੀ। ਦੋਨਾਂ ਦੋਸ਼ਾਂ ਵਿਚਾਲੇ ਲੜੀ ਨੂੰ ਬਾਰਡਰ-ਗਾਵਸਕਰ ਟਰਾਫ਼ੀ ਦਾ ਨਾਂ 1996-97 ਦੀ ਲੜੀ ਵਿੱਚ ਦਿੱਤਾ ਗਿਆ ਸੀ। ਉਦੋਂ ਆਸਟਰੇਲੀਆ ਨੇ ਭਾਰਤ ਵਿੱਚ ਇਕ ਟੈਸਟ ਹਾਰਿਆ ਸੀ। ਇਸ ਟਰਾਫੀ ਤੋਂ ਬਾਅਦ ਦੋਨਾਂ ਮੁਲਕਾਂ ਵਿਚਾਲੇ 12 ਟੈਸਟ ਲੜੀਆਂ ਖੇਡੀਆਂ ਜਾ ਚੁੱਕੀਆਂ ਹਨ। ਆਸਟਰੇਲੀਆਂ ਨੇ ਇਸ ਦੌਰਾਨ ਪੰਜ ਲੜੀਆਂ ਜਿੱਤੀਆਂ ਹਨ, ਜਦੋਂ ਕਿ 2003-04 ਦੀ ਲੜੀ 1-1 ਨਾਲ ਡਰਾਅ ਰਹੀ ਸੀ। ਆਸਟਰੇਲੀਆ ਨੇ 2012-13 ਵਿਚ ਜਦੋਂ ਭਾਰਤ ਦਾ ਦੌਰਾ ਕੀਤਾ ਸੀ ਉਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ ਚਾਰ ਮੈਚਾਂ ਦੀ ਸੀਰੀਜ਼ ਵਿੱਚ 4-0 ਦੀ ਸ਼ਿਕਸਤ ਦਿੱਤੀ ਸੀ। ਹਾਲਾਂਕਿ ਧੋਨੀ ਨੂੰ 2014-15 ਵਿੱਚ ਆਸਟਰੇਲੀਆ ਦੌਰੇ ਦੌਰਾਨ ਟੈਸਟ ਕਿ੍ਕਟ ਤੋਂ ਸੰਨਿਆਸ ਲੈਣਾ ਪਿਆ ਸੀ ਅਤੇ ਉਦੋਂ ਵਿਰਾਟ ਭਾਰਤੀ ਟੈਸਟ ਟੀਮ ਕਪਤਾਨ ਬਣੇ ਸੀ।  ਭਾਰਤ ਉਸ ਦੌਰੇ ਵਿੱਚ ਚਾਰ ਟੈਸਟ ਮੈਚਾਂ ਦੀ ਲੜੀ 2-0 ਨਾਲ ਹਾਰ ਗਿਆ ਸੀ।   ਆਸਟਰੇਲੀਆ ਅੰਤਿਮ ਵਾਰ ਭਾਰਤੀ ਧਰਤੀ ’ਤੇ 2004-05 ਦੀ ਲੜੀ 2-1 ਨਾਲ ਜਿੱਤਿਆ ਸੀ।

WRITTEN BY